ਮਿਜ਼ੋਰਮ ਵਿੱਚ ਜ਼ਮੀਨ ਖਿਸਕਣ ਨਾਲ 10 ਵਿਅਕਤੀਆਂ ਦੀ ਮੌਤ, ਇਕ ਜ਼ਖਮੀ

ਆਈਜੈਲ, 5 ਜੂਨ (ਸ.ਬ.) ਦੱਖਣੀ ਮਿਜ਼ੋਰਮ ਵਿੱਚ ਲੁੰਗਲੇਈ ਸ਼ਹਿਰ ਦੇ ਲੁੰਗਲਾਨ ਇਲਾਕੇ ਵਿੱਚ ਭਾਰੀ ਬਰਸਾਤ ਕਾਰਨ ਜ਼ਮੀਨ ਖਿਸਕਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ| ਪੁਲੀਸ ਨੇ ਜਾਣਕਾਰੀ ਵਿੱਚ ਦੱਸਿਆ ਕਿ ਕਲ ਰਾਤ ਜਦੋਂ ਜ਼ਮੀਨ ਖਿਸਕਣ ਵਿੱਚ 10 ਵਿਅਕਤੀ ਉਸ ਸਮੇਂ ਮਾਰੇ ਗਏ ਉਸ ਸਮੇਂ ਵੀ ਲੁੰਗਲਾਨ ਵਿੱਚ ਭਾਰੀ ਬਾਰਿਸ਼ ਹੋ ਰਹੀ ਸੀ| ਉਨ੍ਹਾਂ ਨੇ ਦੱਸਿਆ ਕਿ ਲੁੰਗਲੇਈ ਜ਼ਿਲਾ ਆਹਦਾ ਪ੍ਰਤੀਕਿਰਿਆ ਬਲ ਅਤੇ ਸਥਾਨਕ ਸਵੈ-ਸੇਵੀ ਲੋਕਾਂ ਨੂੰ ਬਚਾਉਣ ਲਈ ਘਟਨਾਸਥਾਨ ਤੇ ਪਹੁੰਚ ਗਏ ਹਨ|

Leave a Reply

Your email address will not be published. Required fields are marked *