ਮਿੱਟੀ ਦੀ ਖੁਦਾਈ ਦੌਰਾਨ 4 ਬੱਚਿਆਂ ਦੀ ਮੌਤ, 2 ਜ਼ਖਮੀ


ਭੋਪਾਲ, 9  ਨਵੰਬਰ (ਸ.ਬ.) ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਸੂਖੀ                   ਸੇਵਨੀਆ ਥਾਣਾ ਖੇਤਰ ਵਿੱਚ ਮਿੱਟੀ ਦੀ ਖਾਨ ਵਿਚ ਖੋਦਾਈ ਕਰਨ ਦੌਰਾਨ ਮਿੱਟੀ ਧੱਸਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਮੁਤਾਬਕ               ਬਰਖੇੜੀ ਪਿੰਡ ਨੇੜੇ ਇਕ ਨਾਲੇ ਦੇ ਕਿਨਾਰੇ ਕੁਝ ਬੱਚੇ ਮਿੱਟੀ ਦੀ ਖੋਦਾਈ ਕਰ ਰਹੇ ਸਨ| ਅਚਾਨਕ ਮਿੱਟੀ ਧੱਸਣ ਕਾਰਨ 6 ਬੱਚੇ ਉਸ ਹੇਠਾਂ ਦੱਬੇ ਗਏ| ਇਹ ਬੱਚੇ ਦੀਵਾਲੀ ਤੇ ਘਰ ਦੇ ਵਿਹੜੇ ਨੂੰ ਲਿਪਣ ਲਈ ਮਿੱਟੀ ਲੈਣ ਗਏ ਸਨ| ਉਸ ਦੌਰਾਨ ਇਹ ਹਾਦਸਾ ਵਾਪਰ ਗਿਆ| ਬੱਚਿਆਂ ਦੀ ਉਮਰ 5 ਤੋਂ 12 ਸਾਲ ਦਰਮਿਆਨ ਹੈ|
ਸਾਹ ਘੁੱਟਣ ਕਾਰਨ ਬੱਚਿਆਂ ਦੀ ਮੌਤ ਹੋ ਗਈ| ਜਦੋਂ ਤੱਕ ਮਦਦ ਪਹੁੰਚਦੀ ਉਦੋਂ ਤੱਕ 4 ਬੱਚਿਆਂ ਦੀ ਮੌਤ ਹੋ ਗਈ| ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਮਿੱਟੀ ਵਿੱਚੋਂ ਬਾਹਰ ਕੱਢਿਆ ਗਿਆ, ਦੋਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ| 
ਓਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਿੱਟੀ ਧੱਸਣ ਕਾਰਨ 4 ਬੱਚਿਆਂ ਦੀ ਮੌਤ ਦੀ ਖ਼ਬਰ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ|

Leave a Reply

Your email address will not be published. Required fields are marked *