ਮਿੱਟੀ ਦੇ ਢੇਰ ਪਿੱਛੋਂ ਬਰਾਮਦ ਹੋਈ ਚਾਰ ਸਾਲ ਦੀ ਬੱਚੀ

ਚੀਨ, 12 ਜੁਲਾਈ (ਸ.ਬ.)  ਸਾਊਥ ਚੀਨ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ| ਉਥੇ ਦੇ ਪੇਂਡੂ ਇਲਾਕੇ ਵਿਚ ਇਕ ਮਿੱਟੀ ਦੇ ਢੇਰ ਜਿਸ ਤੇ ਕੀੜੇ ਚੱਲ ਰਹੇ ਸਨ, ਉਥੋਂ ਇਕ ਚਾਰ ਸਾਲ ਦੀ ਬੱਚੀ ਨੂੰ ਬਰਾਮਦ ਕੀਤਾ ਗਿਆ ਹੈ|
ਇਕ ਅੰਗ੍ਰੇਜ਼ੀ ਵੈਬਸਾਈਟ ਮੁਤਾਬਕ ਗਵਾਂਗਜੀ ਖੇਤਰ ਵਿਚ ਪਿੰਡ ਵਾਸੀਆਂ ਨੂੰ ਅਚਾਨਕ ਇਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ| ਪਹਿਲਾਂ ਤਾਂ ਲੋਕ ਇੱਧਰ-ਉਧਰ ਬੱਚੀ ਨੂੰ ਲੱਭਣ ਲੱਗੇ ਉਦੋਂ ਹੀ ਲੋਕਾਂ ਨੇ ਧਿਆਨ ਨਾਲ ਦੇਖਿਆ ਕਿ ਸੜਕ ਕਿਨਾਰੇ ਮਿੱਟੀ ਦੇ ਢੇਰ ਦੇ ਪਿੱਛੋਂ ਆਵਾਜ਼ ਆ ਰਹੀ ਸੀ ਜਿਸ ਤੇ ਕੀੜੇ ਚੱਲ ਰਹੇ ਸਨ| ਲੋਕਾਂ ਨੇ ਪਹਿਲਾਂ ਮਿੱਟੀ ਦੇ ਢੇਰ ਨੂੰ ਸਾਫ ਕੀਤਾ ਅਤੇ ਬਾਅਦ ਬੱਚੀ ਨੂੰ ਬਾਹਰ ਕੱਢਿਆ| ਸਥਾਨਕ ਲੋਕਾਂ ਮੁਤਾਬਕ ਉਹ ਇਕ ਲੜਕੀ ਸੀ, ਜਿਸ ਦੀ ਉਮਰ ਚਾਰ ਸਾਲ ਦੇ ਕਰੀਬ ਸੀ| ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਪਰ ਸਾਹ ਚੱਲ ਰਹੇ ਸਨ| ਇੰਨਾਂ ਹੀ ਨਹੀਂ ਨਾ ਉਹ ਕੁਝ ਬੋਲ ਪਾ ਰਹੀ ਸੀ ਅਤੇ ਨਾ ਉਸ ਦਾ ਸਰੀਰ ਸਹੀ ਤਰ੍ਹਾਂ ਨਾਲ ਕੰਮ ਕਰ ਰਿਹਾ ਸੀ|
ਲੋਕਾਂ ਨੇ ਬੱਚੀ ਦੇ ਬਾਰੇ ਵਿਚ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਚਿੰਲਡਰਨ ਹੋਮ ਵਿਚ ਭੇਜ ਦਿੱਤਾ ਗਿਆ| ਉਥੇ ਹੀ ਲੋਕਲ ਪੁਲੀਸ ਦਾ ਕਹਿਣਾ ਸੀ ਕਿ ਸਾਨੂੰ ਲੱਗਦਾ ਹੈ ਕਿ ਉਸ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੇ ਸੁੱਟ ਦਿੱਤਾ  ਹੋਵੇਗਾ| ਅਸਲ ਵਿਚ ਪੁਲੀਸ ਦਾ ਮੰਨਣਾ ਸੀ ਕਿ ਬੱਚੀ ਸ਼ਾਇਦ ਅਪਾਹਜ ਹੈ, ਕਿਉਂਕੀ ਜਦੋਂ ਉਸ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਪਣੇ ਹੱਥਾਂ ਨਾਲ ਬੋਤਲ ਨਹੀਂ ਫੜ ਪਾ ਰਹੀ ਸੀ| ਫਿਲਹਾਲ ਚਾਈਲਡ ਹੋਮ ਕੇਅਰ ਵਿਚ ਬੱਚੀ ਦੀ ਦੇਖਭਾਲ ਜਾਰੀ ਹੈ ਅਤੇ ਪੁਲੀਸ ਉਸ ਦੇ ਮਾਤਾ-ਪਿਤਾ ਨੂੰ ਲੱਭ ਰਹੀ ਹੈ|

Leave a Reply

Your email address will not be published. Required fields are marked *