ਮਿੱਟੀ ਦੇ ਭਾਰ ਹੇਠਾਂ ਦਬ ਕੇ ਪਾਣੀ ਵਾਲੀ ਪਾਈਪ ਫਟੀ

ਐਸ ਏ ਐਸ ਨਗਰ, 7 ਜੂਨ (ਸ.ਬ.) ਸਥਾਨਕ ਫੇਜ਼-5 ਦੇ ਐਚ ਈ ਕੁਆਰਟਰਾਂ ਅਤੇ ਮੰਦਿਰ ਦੇ ਸਾਹਮਣੇ ਬੀਤੀ ਰਾਤ ਬਰਸਾਤ ਪੈਣ ਕਾਰਨ ਮਿੱਟੀ ਦੇ ਭਾਰ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੀ ਪਲਾਸਟਿਕ ਦੀ ਪਾਈਪ ਜਮੀਨ ਹੇਠਾਂ ਧੱਸ ਗਈ ਅਤੇ ਫਟ ਗਈ| ਜਿਸ ਕਾਰਨ ਇਸ ਪਾਈਪ ਵਿੱਚੋਂ ਵੱਡੀ ਮਾਤਰਾ ਵਿੱਚ ਪਾਣੀ ਨਿਕਲ ਕੇ ਆਲੇ ਦੁਆਲੇ ਫੈਲ ਗਿਆ|
ਇਲਾਕਾ ਵਾਸੀਆਂ ਨੇ ਇਸਦੀ ਸੂਚਨਾ ਕੌਂਸਲਰ ਅਰੁਨ ਸ਼ਰਮਾ ਨੂੰ ਦਿਤੀ, ਜਿੰਨਾ ਨੇ ਮੌਕੇ ਉਪਰ ਪਹੁੰਚ ਕੇ ਸਬੰਧਿਤ ਵਿਭਾਗ ਦੇ ਜੇ ਈ ਨੂੰ ਉੱਥੇ ਬੁਲਾਇਆ ਅਤੇ ਪਾਈਪ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ| ਇਹ ਪਾਈਪ ਹੋਰਨਾਂ ਥਾਵਾਂ ਉਪਰ ਵੀ ਮਿੱਟੀ ਵਿੱਚ ਦੱਬੀ ਹੋਈ ਹੈ| ਜਿਸ ਨੂੰ ਠੀਕ ਕਰਨ ਦਾ ਕੰਮ ਮਹਿਕਮੇ ਵਲੋਂ ਸ਼ੁਰੂ ਕਰ ਦਿਤਾ ਗਿਆ ਹੈ|
ਇਸ ਮੌਕੇ ਕੌਂਸਲਰ ਅਰੁਨ ਸ਼ਰਮਾ ਨੇ ਕਿਹਾ ਕਿ ਜਿਸ ਥਾਂ ਉਪਰ ਇਹ ਪਾਈਪ ਦੱਬ ਕੇ ਫਟੀ ਹੈ, ਉਥੇ ਮਿੱਟੀ ਪੋਲੀ ਹੋ ਚੁੱਕੀ ਹੈ ਅਤੇ ਉਥੇ ਹੀ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ| ਮਿੱਟੀ ਪੋਲੀ ਹੋਣ ਕਾਰਨ ਇਹ ਟਰਾਂਸਫਾਰਮਰ ਵੀ ਕਦੇ ਵੀ ਡਿੱਗ ਸਕਦਾ ਹੈ|

Leave a Reply

Your email address will not be published. Required fields are marked *