ਮਿੱਟੀ ਵਿੱਚ ਮਿਲ ਜਾਵਾਂਗੇ ਪਰ ਮੋਦੀ ਸਰਕਾਰ ਨੂੰ ਹਟਾ ਕੇ ਹੀ ਦਮ ਲਵਾਂਗੇ: ਲਾਲੂ

ਪਟਨਾ, 7 ਜੁਲਾਈ (ਸ.ਬ.) ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ| ਸੀ.ਬੀ.ਆਈ ਦੀ ਟੀਮ ਨੇ ਅੱਜ ਸਵੇਰੇ ਪਟਨਾ ਵਿੱਚ ਲਾਲੂ ਦੇ ਘਰ ਸਮੇਤ 12 ਠਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ| ਛਾਪੇਮਾਰੀ ਦੇ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਲਾਲੂ ਨੇ ਕਿਹਾ ਮੈਂ ਕੁਝ ਗਲਤ ਨਹੀਂ ਕੀਤਾ, ਇਹ ਇਕ ਰਾਜਨੀਤਿਕ ਸਾਜ਼ਸ ਹੈ| ਟੇਂਡਰਸ਼ਿਪ ਵਿੱਚ ਕੋਈ ਗੜਬੜੀ ਨਹੀਂ ਹੋਈ| ਬਤੌਰ ਰੇਲ ਮੰਤਰੀ ਉਨ੍ਹਾਂ ਨੇ ਜੋ ਵੀ ਵੰਡ ਕੀਤੀ ਇਹ ਨਿਯਮ ਦੇ ਮੁਤਾਬਕ ਸੀ| ਉਨ੍ਹਾਂ ਨੇ ਕਿਹਾ ਕਿ ਛਾਪੇਮਾਰੀ ਵਿੱਚ ਸੀ.ਬੀ.ਆਈ ਦਾ ਦੋਸ਼ ਨਹੀਂ ਹੈ ਸਗੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਹੈ ਪਰ ਉਹ ਕਿਸੇ ਵੀ ਹਾਲਤ ਵਿੱਚ ਬੀ.ਜੇ.ਪੀ ਅਤੇ ਆਰ.ਐਸ.ਐਸ ਦੇ ਸਾਹਮਣੇ ਝੁਕਣ ਵਾਲੇ ਨਹੀਂ ਹਨ| ਲਾਲੂ ਨੇ ਕਿਹਾ ਕਿ ਅਸੀਂ ਮਿੱਟੀ ਵਿੱਚ ਮਿਲ ਜਾਵਾਂਗੇ ਅਤੇ ਮੋਦੀ ਸਰਕਾਰ ਨੂੰ ਹਟਾ ਕੇ ਹੀ ਦਮ ਲਵਾਂਗੇ|
ਇਹ ਮਾਮਲਾ 2006 ਦਾ ਹੈ ਜਦੋਂ ਲਾਲੂ ਰੇਲ ਮੰਤਰੀ ਸੀ| ਸੀ.ਬੀ.ਆਈ ਨੂੰ ਲੱਗਦਾ ਹੈ ਕਿ ਲਾਲੂ ਨੇ ਰੇਲਵੇ ਦੇ ਹੋਟਲਾਂ ਦੀ ਚੇਨ ਬੀ.ਐਨ.ਆਰ ਹੋਟਲ ਗਰੁੱਪ ਦੀ ਨਿਗਰਾਨੀ ਦਾ ਠੇਕਾ ਅਤੇ ਟੇਂਡਰ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਸੀ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਸੀ| ਜਿਸ ਤੇ ਪਟਨਾ ਵਿੱਚ ਮਾਲ ਦਾ ਨਿਰਮਾਣ ਕੀਤਾ ਗਿਆ| ਇਨ੍ਹਾਂ ਦੋਸ਼ਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਸੀ.ਬੀ.ਆਈ ਲਾਲ ਦੇ ਵੱਖ-ਵੱਖ ਠਿਕਾਣਿਆਂ ਦੀ ਤਲਾਸ਼ ਕਰ ਰਹੀ ਹੈ|

Leave a Reply

Your email address will not be published. Required fields are marked *