ਮਿੱਠਾ ਖਾਣ ਨਾਲੋਂ ਸਾਡੀ ਰੋਜ਼ਾਨਾ ਖਾਣ ਪੀਣ ਤੇ ਵਧੇਰੇ ਨਿਰਭਰ ਕਰਦੀ ਹੈ ਸ਼ੂਗਰ ਦੀ ਬਿਮਾਰੀ: ਡਾ. ਨੀਰਜ

ਐਸ.ਏ.ਐਸ.ਨਗਰ, 29 ਅਗਸਤ (ਸ.ਬ.) ਸਾਡੇ ਦੇਸ਼ ਵਿੱਚ ਸ਼ੂਗਰ ਦੀ ਬੀਮਾਰੀ ਲਗਾਤਾਰ ਵੱਧ ਰਹੀ ਹੈ ਅਤੇ ਅੱਜ ਹਿੰਦੂਸਤਾਨ ਨੂੰ ਸ਼ੂਗਰ ਦੀ ਮੰਡੀ ਵੀ ਕਿਹਾ ਜਾ ਸਕਦਾ ਹੈ| ਇਹ ਬੀਮਾਰੀ ਮਿੱਠਾ ਖਾਣ ਤੋਂ ਜਿਆਦਾ ਸਾਡੇ ਰੋਜ਼ਾਨਾ ਖਾਣ ਪੀਣ ਤੇ ਨਿਰਭਰ ਕਰਦੀ ਹੈ| ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਡਾ. ਨੀਰਜ ਗਰਗ ਵੱਲੋਂ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਗਿਆ| ਉਹਨਾਂ ਕਿਹਾ ਕਿ ਖਾਣ ਪੀਣ ਦੀਆਂ ਗਲਤ ਆਦਤਾਂ ਤੇ ਸਰੀਰਕ ਗਤੀਵਿਧਿਆਂ ਦੀ ਕਮੀ ਅੱਜ ਦੇ ਜੀਵਨ ਵਿੱਚ ਆਮ ਗੱਲਾਂ ਹਨ| ਸਾਡੇ ਪਰਿਵਾਰ ਸਰੀਰਕ ਕਸਰਤਾਂ ਛੱਡ ਕੇ ਆਪਣੀ ਖੁਰਾਕ ਵਿੱਚ ਜਿਆਦਾਤਰ ਜੰਕ ਫੂਡ ਨੂੰ ਹਿੱਸਾ ਬਣਾਉਦੇ ਹਨ ਜਿਸ ਕਾਰਨ ਇਹ ਬਿਮਾਰੀ ਲਗਾਤਾਰ ਵੱਧ ਰਹੀ ਹੈ|
ਉਨ੍ਹਾਂ ਕਿਹਾ ਭਾਰਤ ਵਿੱਚ ਇਸਤਰੀਆਂ ਦੀ ਗਰਭ ਅਵਸਥਾ ਵਿੱਚ ਸ਼ੂਗਰ ਹੋਣਾ ਬਹੁਤ ਆਮ ਗੱਲ ਹੋ ਚੁੱਕੀ ਹੈ| ਇਹ ਉਸ ਅਵਸਥਾ ਵਿੱਚ ਵੀ ਹੁੰਦੀ ਹੈ ਜਦੋਂ ਇਸਤਰੀ ਨੂੰ ਪਹਿਲਾਂ ਸ਼ੂਗਰ ਰੋਗ ਨਹੀਂ ਹੁੰਦਾ ਪਰ ਗਰਭ ਅਵਸਥਾ ਵਿੱਚ ਉਸਦੀ ਸ਼ੂਗਰ ਵੱਧ ਜਾਂਦੀ ਹੈ ਜਿਸਦਾ ਮਾਂ ਅਤੇ ਬੱਚੇ ਤੇ ਵੀ ਅਸਰ ਹੁੰਦਾ ਹੈ| ਉਨ੍ਹਾਂ ਦੱਸਿਆ ਕਿ ਅੱਜ ਕਲ ਛੋਟੇ ਬੱਚਿਆਂ ਨੂੰ ਵੀ ਸ਼ੂਗਰ ਰੋਗ ਹੋ ਜਾਂਦਾ ਹੈ| ਸ਼ੂਗਰ ਦਾ ਸਭ ਤੋਂ ਜਿਆਦਾ ਅਸਰ ਕਿਡਨੀ, ਦਿਲ ਅਤੇ ਨਜ਼ਰ ਤੇ ਪੈਂਦਾ ਹੈ|
ਉਨ੍ਹਾਂ ਦੱਸਿਆ ਕਿ ਸ਼ੂਗਰ ਰੋਗ ਏ ਟਾਈਪ ਤੇ ਬੀ ਟਾਈਪ ਦੋ ਤਰ੍ਹਾਂ ਦੇ ਹੁੰਦੇ ਹਨ| ਏ ਟਾਈਪ ਦਾ ਸ਼ੂਗਰ ਛੋਟੇ ਬੱਚਿਆਂ ਨੂੰ ਹੁੰਦਾ ਹੈ ਅਤੇ ਬੀ ਟਾਈਪ ਦਾ ਸ਼ੂਗਰ ਆਮ ਮਰਦਾਂ ਤੇ ਔਰਤਾਂ ਨੂੰ ਹੁੰਦਾ ਹੈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 5 ਹਜ਼ਾਰ ਮਰਦਾਂ ਅਤੇ ਔਰਤਾਂ ਦਾ ਸਰਵੇ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਲੱਗਭਗ ਤਿੰਨ ਹਜਾਰ ਮਰਦਾਂ ਤੇ ਔਰਤਾਂ ਵਿੱਚ ਸ਼ੂਗਰ ਦੇ ਲੱਛਣ ਪਾਏ ਗਏ| ਡਾ. ਗਰਗ ਨੇ ਦੱਸਿਆ ਕਿ ਸਾਨੂੰ ਆਪਣੇ ਸ਼ਰੀਰ ਦੀ ਨਿਰੰਤਰ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ|

Leave a Reply

Your email address will not be published. Required fields are marked *