ਮੀਟਿੰਗ ਦੌਰਾਨ ਪੰਚਾਇਤ ਚੋਣਾਂ ਸਬੰਧੀ ਵਿਚਾਰ ਕੀਤਾ

ਬਲੌਂਗੀ, 7 ਦਸੰਬਰ (ਪਵਨ ਰਾਵਤ) ਭਾਜਪਾ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪੰਚਾਇਤੀ ਚੋਣਾਂ ਸਬੰਧੀ ਵਿਚਾਰ ਕੀਤਾ ਗਿਆ| ਮੀਟਿੰਗ ਵਿੱਚ ਆਪਸ ਵਿੱਚ ਤਾਲਮੇਲ ਵਧਾਉਣ ਬਾਰੇ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿੱਚ ਆਪਣੇ ਸਰਪੰਚ ਖੜ੍ਹੇ ਕੀਤੇ ਜਾਣਗੇ ਤਾਂ ਜੋ ਜਮੀਨੀ ਪੱਧਰ ਤੇ ਪਾਰਟੀ ਨੂੰ ਮਜਬੂਤ ਕੀਤਾ ਜਾ ਸਕੇ| ਇਸ ਮੌਕੇ ਤੇ ਮੰਡਲ ਪ੍ਰਭਾਰੀ ਸਾਗਵਾਨ ਯੁਵਾ ਮੋਰਚਾ ਪ੍ਰਭਾਰੀ ਰਘਬੀਰ ਸਿੰਘ ਯੁਵਾ ਪ੍ਰਧਾਨ ਬਲਬੀਰ ਸਿੰਘ ਤੇ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਮੌਜੂਦ ਸਨ|

Leave a Reply

Your email address will not be published. Required fields are marked *