ਮੀਡੀਆ ਕਰਮੀਆਂ ਨਾਲ ਹੋ ਰਹੀ ਬੇਇਨਸਾਫੀ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ


ਐਸ ਏ ਐਸ ਨਗਰ, 15 ਅਕਤੂਬਰ (ਸ.ਬ.) ਪਿਛਲੇ ਸਮੇਂ ਦੌਰਾਨ, ਫਾਜ਼ਿਲਕਾ ਦੇ ਦੋ ਪੱਤਰਕਾਰਾਂ ਸੁਨੀਲ ਸੇਨ ਅਤੇ ਹਰਗੁਰਵਿੰਦਰ ਸਿੰਘ ਨਾਲ ਹੋਈ ਬੇਇਨਸਾਫੀ ਦੇ ਵਿਰੋਧ ਵਿੱਚ ਪੱਤਰਕਾਰਾਂ ਵਲੋਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਅਗਵਾਈ ਹੇਠ ਮੁਹਾਲੀ ਦੇ  ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਯਾਲਨ ਨੂੰ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਦੇ ਨਾਮ ਮੰਗ ਪੱਤਰ ਦਿਤਾ ਗਿਆ|  
ਐਸੋਸੀਏਸ਼ਨ ਦੇ  ਪ੍ਰੈਸ ਸਕੱਤਰ ਅਮਰਜੀਤ ਰਤਨ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ| ਉਹਨਾਂ ਕਿਹਾ ਕਿ ਜਦੋਂ ਤੱਕ ਸਬੰਧਿਤ  ਪੱਤਰਕਾਰਾਂ ਨੂੰ ਨਿਆਂ ਨਹੀਂ ਮਿਲਦਾ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਇਹ ਸੰਘਰਸ਼ ਜਾਰੀ                  ਰਹੇਗਾ|
ਇਸ ਮੌਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਕ ਹਰਪ੍ਰੀਤ ਸਿੰਘ ਜੱਸੋਵਾਲ, ਟ੍ਰਾਈਸਿਟੀ ਦੇ ਚੇਅਰਮੈਨ ਗੁਰਮੁਖ ਸਿੰਘ ਵਾਲੀਆ, ਪ੍ਰਧਾਨ ਮਨੀਸ਼ ਸ਼ੰਕਰ, ਮੀਤ ਪ੍ਰਧਾਨ ਕੁਲਦੀਪ ਕੁਮਾਰ ਤੋਂ ਇਲਾਵਾ ਗੁਰਦੀਪ ਸਿੰਘ ਬੈਨੀਪਾਲ, ਭੁਪਿੰਦਰ ਬੱਬਰ, ਨਵਦੀਪ ਛਾਬੜਾ, ਅਨਿਲ ਗਰਗ, ਰਵੀ ਸ਼ਰਮਾ, ਰਿਤੇਸ਼ ਰਾਜਾ,  ਰੋਹਿਤ ਕੁਮਾਰ, ਰਵਿੰਦਰ ਰਵੀ, ਅਮਿਤ ਪੰਡਿਤ, ਹਰਜੀਤ ਸਿੰਘ ਮਠਾੜ, ਪੀ ਐਸ ਮੀਠਾ, ਸੋਨੂੰ ਜੱਸਲਾ, ਨਵਦੀਪ  ਛਾਬੜਾ, ਮੋਹਣ ਸਿੰਘ, ਅਜੀਤ ਝਾਅ, ਹਰਤੇਜ ਸਿੰਘ ਤੇਜੀ, ਡੋਲੀ ਗਿੱਲ, ਗੁਰਵਿੰਦਰ ਸਿੰਘ, ਕਮਲਾ ਸ਼ਰਮਾ, ਬੀਨੂੰ ਸ਼ਰਮਾ, ਵਿਜੇ ਜਿੰਦਲ, ਕ੍ਰਿਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *