ਮੀਰਾ ਕੁਮਾਰ ਨੇ ਨਾਮਜ਼ਦਗੀ ਪੱਤਰ ਭਰ

ਨਵੀਂ ਦਿੱਲੀ, 28 ਜੂਨ (ਸ.ਬ.) ਵਿਰੋਧੀ ਦਲਾਂ ਦੀ ਸੰਯੁਕਤ ਉਮੀਦਵਾਰ ਮੀਰਾ ਕੁਮਾਰ ਨੇ ਅੱਜ ਰਾਸ਼ਟਰਪਤੀ ਅਹੁਦੇ ਲਈ ਆਪਣਾ ਨਾਮਜ਼ਦ ਭਰ ਦਿੱਤਾ ਹੈ| ਮੀਰਾ ਕੁਮਾਰ ਨਾਲ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮਲਿਕਾਰਜੁਨ ਖੜਗੇ ਅਤੇ ਕਈ ਨੇਤਾ ਮੌਜੂਦ ਹਨ| ਉਨ੍ਹਾਂ ਤੋਂ ਇਲਾਵਾ ਸੀਤਾਰਾਮ ਯੇਚੁਰੀ, ਸ਼ਰਦ ਪਵਾਰ ਵਰਗੇ ਵਿਰੋਧੀ ਧਿਰ ਦੇ ਕਈ ਨੇਤਾ ਮੌਜੂਦ ਰਹੇ| ਨਾਮਜ਼ਦ ਤੋਂ ਪਹਿਲਾਂ ਮੀਰਾ ਕੁਮਾਰ ਸਵੇਰੇ ਰਾਜਘਾਟ ਪੁੱਜੇ| ਇੱਥੇ ਉਨ੍ਹਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ|
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੀ ਲੋਕ ਸਭਾ ਸਪੀਕਰ ਦੇ ਰੂਪ ਵਿੱਚ ਕੰਮਕਾਰ ਦੀ ਸ਼ੈਲੀ ਤੇ ਚੁੱਕੇ ਗਏ ਸਵਾਲ ਬਾਰੇ ਪੁੱਛੇ ਜਾਣ ਤੇ ਮੀਰਾ ਨੇ ਕਿਹਾ ਕਿ ਜਦੋਂ ਮੈਂ ਲੋਕ ਸਭਾ ਸਪੀਕਰ ਸੀ ਤਾਂ ਸਾਰੇ ਸੰਸਦ ਮੈਂਬਰਾਂ ਨੇ ਮੇਰੇ ਕੰਮਕਾਰ ਦੀ ਸ਼ੈਲੀ ਦੀ ਸ਼ਲਾਘਾ ਕੀਤੀ ਸੀ| ਕਿਸੇ ਨੇ ਇਹ ਵੀ ਦੋਸ਼ ਨਹੀਂ ਲਾਇਆ ਸੀ ਕਿ ਮੈਂ ਪੱਖਪਾਤਪੂਰਨ ਢੰਗ ਨਾਲ ਕੰਮ ਕਰਦੀ ਹਾਂ| ਸੁਸ਼ਮਾ ਨੇ ਇਕ ਟਵੀਟ ਕਰ ਕੇ ਉਹ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਲੋਕ ਸਭਾ ਵਿੱਚ ਉਨ੍ਹਾਂ ਦੇ ਇਕ ਭਾਸ਼ਣ ਦੌਰਾਨ ਲੋਕ ਸਭਾ ਸਪੀਕਰ ਦੇ ਰੂਪ ਵਿੱਚ ਮੀਰਾ ਕੁਮਾਰ ਨੇ ਵਿਚ ਕਾਫੀ ਟੋਕਾਟਕੀ ਕੀਤੀ ਸੀ| ਮੀਰਾ ਨੇ ਕਿਹਾ ਕਿ ਉਹ ਲੋਕਤੰਤਰੀ ਮੁੱਲਾਂ, ਗਰੀਬੀ ਖਾਤਮਾ ਅਤੇ ਜਾਤੀ ਵਿਵਸਥਾ ਦਾ ਵਿਨਾਸ਼ ਵਰਗੇ ਮੁੱਲਾਂ ਦੇ ਆਧਾਰ ਤੇ ਚੋਣਾਂ ਲੜੇਗੀ| ਉਨ੍ਹਾਂ ਕਿਹਾ ਕਿ ਇਹ ਵਿਚਾਰ ਮੇਰੇ ਦਿਲ ਦੇ ਬਹੁਤ ਨੇੜੇ ਹੈ| ਵਿਰੋਧੀ ਦਲਾਂ ਨੇ ਇਸੇ ਵਿਚਾਰਧਾਰਾ ਦੇ ਆਧਾਰ ਤੇ ਉਨ੍ਹਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ| ੇ

Leave a Reply

Your email address will not be published. Required fields are marked *