ਮੀਰਾ ਮੀਟ ਪਲਾਂਟ ਤੋਂ ਪਿੰਡ ਬਸੋਲੀ ਦੇ ਲੋਕ ਪ੍ਰੇਸ਼ਾਨ

ਲਾਲੜੂ, 27 ਅਪ੍ਰੈਲ (ਦੀਪਕ ਸ਼ਰਮਾ) ਲਾਲੜੂ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਬਸੋਲੀ ਵਿਖੇ ਲੱਗੇ ਮੀਰਾ ਮੀਟ ਪਲਾਂਟ ਤੋਂ ਲੋਕ ਬਹੁਤ ਦੁਖੀ ਹਨ| ਪਿੰਡ ਦੇ ਸਰਪੰਚ ਸੰਜੋ ਨੇ ਦੱਸਿਆ ਕਿ ਇਸ ਮੀਟ ਪਲਾਂਟ ਵਿੱਚ ਕੱਟੇ ਜਾਂਦੇ ਜਾਨਵਰਾਂ ਦਾ ਖੂਨ ਨੇੜਲੇ ਚੋਅ ਵਿਚ ਪੈਂਦਾ ਹੈ, ਜਿਸ ਕਾਰਨ ਸਾਰਾ ਪਾਣੀ ਦੂਸ਼ਿਤ ਹੋ ਜਾਂਦਾ ਹੈ| ਇਸ ਮੀਟ ਪਲਾਂਟ ਨਾਲ ਗੰਦਗੀ ਵੀ ਕਾਫੀ ਫੈਲ ਰਹੀ ਹੈ| ਕਈ ਵਾਰ ਪਿੰਡ ਦੇ ਡੰਗਰ ਵੀ ਗਾਇਬ ਹੋ ਜਾਂਦੇ ਹਨ ਜੋ ਕਿ ਇਸ ਮੀਟ ਪਲਾਂਟ ਵਿੱਚ ਕੱਟ ਦਿੱਤੇ ਜਾਂਦੇ ਹਨ| ਇਸ ਮੀਟ ਪਲਾਂਟ ਵਿੱਚ ਬਹੁਤ ਬੇਰਹਿਮੀ ਨਾਲ ਡੰਗਰਾਂ ਨੂੰ ਕੱਟਿਆ ਜਾਂਦਾ ਹੈ| ਕਈ ਕਿਸਾਨਾਂ ਦੀ ਫਸਲ ਵੀ ਇਸ ਮੀਟ ਪਲਾਂਟ ਕਾਰਨ ਦੂਸ਼ਿਤ ਹੋਏ ਪਾਣੀ ਕਾਰਨ ਖਰਾਬ ਹੋ ਚੁੱਕੀ ਹੈ|
ਉਹਨਾਂ ਕਿਹਾ ਕਿ ਜੇ ਜਲਦੀ ਹੀ ਇਸ ਸਮਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ| ਇਸ ਮੌਕੇ ਪਿੰਡ ਵਾਸੀ ਗੁਰਬਚਨ ਸਿੰਘ ਤੇ ਹੋਰ ਵੀ ਮੌਜੂਦ ਸਨ|

Leave a Reply

Your email address will not be published. Required fields are marked *