ਮੀ ਟੂ: ਆਪਸੀ ਸਹਿਮਤੀ ਨਾਲ ਨਹੀਂ ਸਗੋਂ ਡਰਾ, ਧਮਕਾ ਕੇ ਬਣਾਇਆ ਗਿਆ ਸੀ ਸੰਬੰਧ : ਪੱਲਵੀ

ਨਵੀਂ ਦਿੱਲੀ, 3 ਨਵੰਬਰ (ਸ.ਬ.) ਸਾਬਕਾ ਕੇਂਦਰੀ ਮੰਤਰੀ ਐਮ.ਜੇ. ਅਕਬਰ ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਅਮਰੀਕੀ ਪੱਤਰਕਾਰ ਪੱਲਵੀ ਗੋਗੋਈ ਨੇ ਉਨ੍ਹਾਂ ਦਾਅਵਿਆਂ ਨੂੰ ਸਖਤੀ ਨਾਲ ਖਾਰਿਜ ਕੀਤਾ ਹੈ, ਜਿਸ ਵਿੱਚ ਅਕਬਰ ਨੇ ਕਿਹਾ ਸੀ ਕਿ ਇਹ ‘ਸਹਿਮਤੀ ਨਾਲ ਬਣਿਆ ਰਿਸ਼ਤਾ’ ਸੀ| ਐਮ.ਜੇ.ਅਕਬਰ ਦੀ ਪਤਨੀ ਨੇ ਵੀ ਪੱਲਵੀ ਗੋਗੋਈ ਤੇ ਝੂਠ ਦਾ ਦੋਸ਼ ਲਗਾਇਆ ਸੀ|
ਅਕਬਰ ਦੇ ਦਾਅਵੇ ਤੋਂ ਬਾਅਦ ਪੱਲਵੀ ਗੋਗੋਈ ਨੇ ਅੱਜ ਕਿਹਾ ਹੈ ਕਿ ਡਰ ਤੇ ਤਾਕਤ ਦਾ ਗਲਤ ਇਸਤੇਮਾਲ ਕਰਕੇ ਬਣਾਇਆ ਗਿਆ ਸੰਬੰਧ ਸਹਿਮਤੀ ਨਾਲ ਬਣਿਆ ਰਿਸ਼ਤਾ ਨਹੀਂ ਹੁੰਦਾ ਹੈ| ਪੱਲਵੀ ਗੋਗੋਈ ਨੇ ਕਿਹਾ ਕਿ ਉਹ ਆਪਣੇ ਬਿਆਨ ਤੇ ਕਾਇਮ ਹੈ| ਪੱਲਵੀ ਗੋਗੋਈ ਨੇ ਆਪਣੇ ਬਿਆਨ ਵਿੱਚ ਲਿਖਿਆ, ”ਮੇਰੇ ਨਾਲ ਉਸ ਵੱਲੋਂ ਕੀਤੇ ਗਏ ਗਲਤ ਕੰਮ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਕਬਰ ਨੇ ਫਿਰ ਜ਼ੋਰ ਦੇ ਕੇ ਕਿਹਾ ਕਿ ਇਹ ਰਿਸ਼ਤਾ ਸਹਿਮਤੀ ਨਾਲ ਬਣਿਆ ਸੀ|’
ਪੱਲਵੀ ਗੋਗੋਈ ਨੇ ਲਿਖਿਆ, ”ਇਕ ਅਜਿਹਾ ਰਿਸ਼ਤਾ ਜੋ ਡਰ ਪੈਦਾ ਕਰ, ਸੱਤਾ ਦਾ ਗਲਤ ਇਸਤੇਮਾਲ ਕਰ ਬਣਦਾ ਹੈ ਉਹ ਸਹਿਮਤੀ ਨਾਲ ਬਣਿਆ ਰਿਸ਼ਤਾ ਨਹੀਂ ਹੁੰਦਾ, ਮੈਂ ਪਹਿਲਾਂ ਦਿੱਤੇ ਆਪਣੇ ਬਿਆਨ ਵਿੱਚ ਜੋ ਕਿਹਾ ਹੈ ਉਸ ਤੇ ਕਾਇਮ ਹਾਂ, ਮੈਂ ਸੱਚਾਈ ਬਿਆਨ ਕਰਦੀ ਰਹਾਂਗੀ ਤਾਂ ਕਿ ਦੂਜੀਆਂ ਔਰਤਾਂ ਉਸ ਵੱਲੋਂ ਜੋ ਉਸ ਦਾ ਸ਼ਿਕਾਰ ਹੋਈਆਂ ਹਨ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਸਾਹਮਣੇ ਆਉਣਾ ਤੇ ਸੱਚਾਈ ਦੱਸਣਾ ਸਹੀਂ ਹੈ|”

Leave a Reply

Your email address will not be published. Required fields are marked *