ਮੁਅੱਤਲ ਕੀਤੇ ਲੈਕਚਰਾਰ ਅਤੇ ਅਧਿਆਪਕ ਬਹਾਲ ਕਰਨ ਦੀ ਮੰਗ

ਐਸ ਏ ਐਸ ਨਗਰ, 3 ਅਗਸਤ (ਸ.ਬ.) ਗੌਰਮਿੰਟ ਸਕੂਲ਼ ਲੈਕਚਰਾਰ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਮੁਅੱਤਲ ਕੀਤੇ ਲ਼ੈਕਚਰਾਰ ਅਤੇ ਅਧਿਆਪਕ ਬਹਾਲ ਕੀਤੇ ਜਾਣ|
ਇਕ ਬਿਆਨ ਵਿੱਚ ਯੂਨੀਅਨ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਲੈਕਚਰਾਰ ਅਮਨ ਸਰਮਾ, ਮੰਗਲ ਸਿੰਘ ਟਾਂਡਾ, ਊਧਮ ਸਿੰਘ, ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ ਸਾਥੀਆਂ ਨੂੰ ਸਮੂਹ ਅਧਿਆਪਕ ਵਰਗ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਵਿਰੁੱਧ ਰੋਸ ਪ੍ਰਗਟਾਉਣ ਬਦਲੇ ਮੁਅੱਤਲ ਕੀਤਾ ਗਿਆ ਹੈ | ਉਹਨਾਂ ਮੰਗ ਕੀਤੀ ਕਿ ਮੁਅੱਤਲ ਕੀਤੇ ਅਧਿਆਪਕਾਂ ਨੂੰ ਬਹਾਲ ਕਰਕੇ ਵਿਦਿਆਰਥੀਆਂ ਦੇ ਨੁਕਸਾਨ ਨੂੰ ਰੋਕਿਆ ਜਾਵੇ| ਇਸ ਮੌਕੇ ਸੂਬਾ ਸਕੱਤਰ ਸੁਖਦੇਵ ਲਾਲ, ਮੇਜਰ ਸਿੰਘ, ਸੰਜੀਵ ਸ਼ਰਮਾ, ਜਸਵੀਰ ਸਿੰਘ ਗੋਸਲ, ਅਵਤਾਰ ਸਿੰਘ, ਹਰਜੀਤ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ ਚਹਿਲ , ਚਰਨਦਾਸ, ਜਗਤਾਰ ਸਿੰਘ, ਸਰਦੂਲ ਸਿੰਘ , ਗੁਰਪ੍ਰੀਤ ਸਿੰਘ, ਕੋਮਲ ਅਰੋੜਾ, ਬਲਰਾਜ ਸਿੰਘ ਬਾਜਵਾ, ਮੁਖਤਿਆਂਰ ਸਿੰਘ , ਗੁਰਪ੍ਰੀਤ ਸ਼ਿੰਘ, ਸੁਰਿੰਦਰ ਸਿੰਘ ਭਰੂਰ ਅਤੇ ਰਣਬੀਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *