ਮੁਆਇਲ ਬਿਰਾਦਰੀ ਵਲੋਂ ਮੁਆਇਲ ਸਭਾ ਜਿਲਾ ਮੁਹਾਲੀ ਦਾ ਗਠਨ

ਐਸ ਏ ਐਸ ਨਗਰ, 5 ਜੁਲਾਈ (ਸ. ਬ.) ਮੁਆਇਲ ਬਿਰਾਦਰੀ ਦੀ ਸਥਾਨਕ ਫੇਜ 4 ਵਿਖੇ ਹੋਈ ਇਕ ਮੀਟਿੰਗ (ਜਿਸ ਵਿਚ ਮੁਆਇਲ ਸਭਾ ਦੇ ਕੌਮੀ ਉਪ ਪ੍ਰਧਾਨ ਵਿਨੋਦ ਦੱਤਾ  ਅਤੇ ਅੰਬਾਲਾ ਮੁਆਇਲ ਸਭਾ ਦੇ ਪ੍ਰਧਾਨ ਜੇ ਪੀ ਮਹਿਤਾ  ਵਿਸ਼ੇਸ ਤੌਰ ਉਪਰ ਪਹੁੰਚੇ) ਵਿੱਚ ਮੁਆਇਲ ਸਭਾ ਦੀ ਜਿਲਾ ਮੁਹਾਲੀ ਇਕਾਈ ਦਾ ਸਰਵਸੰਮਤੀ ਨਾਲ ਗਠਨ ਕੀਤਾ ਗਿਆ|
ਇਸ ਮੌਕੇ ਵਿਜੈ ਬਖਸੀ ਨੂੰ ਪ੍ਰਧਾਨ, ਵੀ ਕੇ ਵੈਦ ਨੂੰ ਚੇਅਰਮੈਨ, ਸੰਦੀਪ ਕੁਮਾਰ ਨੂੰ ਜਨਰਲ ਸਕੱਤਰ, ਗੋਪਾਲ ਕ੍ਰਿਸ਼ਨ ਨੂੰ ਸੀਨੀਅਰ  ਮੀਤ  ਪ੍ਰਧਾਨ, ਸਤਿੰਦਰ ਬਖਸੀ ਨੂੰ ਉਪ ਪ੍ਰਧਾਨ, ਮੂਲ ਰਾਜ ਬਾਲੀ ਨੁੰ ਜਨਰਲ ਸਕੱਤਰ, ਜਸਬੀਰ ਸਿੰਘ ਨੂੰ ਖਜਾਨਚੀ, ਸੀ ਕੇ  ਵੈਦ ਨੂੰ ਵਿੱਤ ਸਕੱਤਰ ਤੇ ਆਡੀਟਰ, ਅਜੈ ਵੈਦ ਨੂੰ ਪੀ ਆਰ ਓ, ਭਾਰਤ ਭੂਸ਼ਣ ਅਤੇ ਮਨੀਸ਼ ਦੱਤਾ ਨੁੰ ਕਾਰਜਕਾਰੀ ਮੈਂਬਰ ਬਣਾਇਆ ਗਿਆ|
ਇਸ ਮੌਕੇ ਸਭਾ ਦੀ ਮਹਿਲਾ ਵਿੰਗ ਦਾ ਵੀ ਗਠਨ ਕੀਤਾ ਗਿਆ| ਇਸ ਮੌਕੇ ਮਹਿਲਾ ਵਿੰਗ ਦੀ ਪ੍ਰਧਾਨ ਗੀਤਾਂਜਲੀ ਬਾਲੀ ਨੂੰ ਬਣਾਇਆ ਗਿਆ ਅਤੇ ਪਰਮਜੀਤ ਵੈਦ ਨੁੰ ਸੀ ਉਪ ਪ੍ਰਧਾਨ, ਵਿਨੋਦ ਬਾਲੀ ਨੂੰ ਉਪ ਪ੍ਰਧਾਨ, ਪਰਮਿੰਦਰ ਦੱਤਾ ਨੂੰ ਜਨਰਲ ਸਕੱਤਰ ਬਣਾਇਆ ਗਿਆ|
ਇਸ ਮੌਕੇ ਮੁਆਇਲ ਬਿਰਾਦਰੀ ਦੇ ਇਤਿਹਾਸ ਬਾਰੇ ਦਸਦਿਆਂ ਸ੍ਰੀ ਵੀ ਕੇ ਵੈਦ ਨੇ ਦਸਿਆ ਕਿ ਭਾਈ ਮਤੀ ਦਾਸ,ਭਾਈ ਸਤੀ ਦਾਸ, ਭਾਈ ਚੌਪਾ ਸਿੰਘ, ਭਾਈ ਸਾਹਿਬ ਸਿੰਘ ਇਸੇ ਬਰਾਦਰੀ ਦੇ ਸਨ| ਉਹਨਾਂ ਦਸਿਆ ਕਿ ਮੁਆਇਲ ਬਰਾਦਰੀ ਵਿਚ 7 ਜਾਤਾਂ ਹਨ, ਜਿਹਨਾਂ ਵਿਚ ਦੱਤ, ਬਾਲੀ, ਛਿੱਬਰ, ਵੈਦ, ਮੋਹਨ, ਭੀਮਵੱਲ, ਲਊ ਸ਼ਾਮਲ ਹਨ| ਮੁਗਲ ਤੇ ਸਿੱਖ ਰਾਜ  ਸਮੇਂ ਵੀ ਇਸ ਬਰਾਦਰੀ ਵਲੋਂ ਅਹਿਮ ਰੋਲ ਅਦਾ ਕੀਤਾ ਜਾਂਦਾ ਰਿਹਾ|  ਇਸ ਤੋਂ ਇਲਾਵਾ ਭਾਰਤੀ ਫੌਜ ਵਿਚ ਗੰਦਾ ਸਿੰਘ ਦੱਤਾ ਵੀ ਇਸੇ ਬਰਾਦਰੀ ਦੇ ਸਨ| ਉਹਨਾਂ ਕਿਹਾ ਕਿ ਮੁਹਾਲੀ ਜਿਲੇ ਵਿਚ ਇਸ ਬਰਾਦਰੀ ਦੇ ਲੋਕਾਂ ਨੂੰ ਸਭਾ ਨਾਲ ਜੋੜਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ|

Leave a Reply

Your email address will not be published. Required fields are marked *