ਮੁਕਾਬਲੇ ਵਿੱਚ ਦੋ ਪੁਲੀਸ ਅਤੇ ਕਰਮੀ ਜ਼ਖਮੀ

ਨਵੀਂ ਦਿੱਲੀ, 6 ਫਰਵਰੀ (ਸ.ਬ.) ਦੱਖਣੀ ਦਿੱਲੀ ਦੇ ਨਹਿਰੂ ਪਲੇਸ ਖੇਤਰ ਵਿੱਚ ਈਰੋਜ ਹੋਟਲ ਨੇੜੇ ਅੱਜ ਤੜਕੇ ਦਿੱਲੀ ਪੁਲੀਸ ਅਤੇ ਅਪਰਾਧੀਆਂ ਦਰਮਿਆਨ ਮੁਕਾਬਲੇ ਵਿੱਚ ਘੱਟੋ-ਘੱਟ 2 ਪੁਲੀਸ ਕਰਮਚਾਰੀ ਜ਼ਖਮੀ ਹੋ ਗਏ| ਪੁਲੀਸ ਸੂਤਰਾਂ ਨੇ ਦੱਸਿਆ ਕਿ ਅਪਰਾਧੀ ਅਕਬਰ ਅਤੇ ਉਸ ਦੇ ਗਿਰੋਹ ਦੇ ਇੱਥੇ ਆਉਣ ਦੀ ਇਕ ਗੁਪਤ ਸੂਚਨਾ ਦੇ ਆਧਾਰ ਤੇ ਪੁਲੀਸ ਟੀਮ ਨੇ ਪੂਰੇ ਖੇਤਰ ਦੀ ਘੇਰਾਬੰਦੀ ਕੀਤੀ|
ਬਦਮਾਸ਼ਾਂ ਦੇ ਇਸ ਖੇਤਰ ਵਿੱਚ ਆਉਣ ਤੇ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਬਦਮਾਸ਼ਾਂ ਨੇ ਪੁਲੀਸ ਟੀਮ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 2 ਪੁਲੀਸ ਕਰਮਚਾਰੀ ਜ਼ਖਮੀ ਹੋ ਗਏ| ਪੁਲੀਸ ਟੀਮ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਅਕਬਰ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ| ਉਸ ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਸੀ| ਹਾਲਾਂਕਿ ਉਸ ਦੇ ਗਿਰੋਹ ਦੇ ਹੋਰ ਬਦਮਾਸ਼ ਦੌੜ ਨਿਕਲਣ ਵਿੱਚ ਕਾਮਯਾਬ ਰਹੇ| ਫਿਲਹਾਲ ਪੁਲੀਸ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਰੱਖੀ ਹੈ|

Leave a Reply

Your email address will not be published. Required fields are marked *