ਮੁਕੇਰੀਆਂ : ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਕੀਤਾ ਕਤਲ

ਹੁਸ਼ਿਆਰਪੁਰ, 11 ਸਤੰਬਰ (ਸ.ਬ.) ਬੀਤੀ ਰਾਤ ਥਾਣਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਖਿੱਚੀਆਂ ਵਿਖੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਬਚਿੱਤਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਮ੍ਰਿਤਕ ਦੀ ਨੂੰਹ ਮੀਨਾ ਕੁਮਾਰੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ| ਮੀਨਾ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿੱਚ ਦਾਖਲ ਕਰਵਾਇਆ ਗਿਆ ਹੈ| ਇਸ ਦੌਰਾਨ ਲੁਟੇਰਿਆਂ ਨੇ ਇਕ ਛੋਟੇ ਬੱਚੇ ਨੂੰ ਵੀ ਨਹੀਂ ਬਖਸ਼ਿਆ|
ਸੂਚਨਾ ਮਿਲਦੇ ਮੌਕੇ ਤੇ ਡੀ. ਐਸ. ਪੀ. ਮੁਕੇਰੀਆਂ, ਐਸ. ਪੀ. ਹੁਸ਼ਿਆਰਪੁਰ ਮੌਕੇ ਤੇ ਪਹੁੰਚ ਗਏ| ਮੌਕੇ ਤੇ ਪਹੁੰਚੀ ਡੌਗ ਸਕੂਵਾਇਡ ਦੀ ਟੀਮ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ| ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ|

Leave a Reply

Your email address will not be published. Required fields are marked *