ਮੁਕੇਸ਼ ਅੰਬਾਨੀ ਦੀ ਨੂੰਹ ਸ਼ਲੋਕਾ ਨੇ ਦਿੱਤਾ ਬੱਚੇ ਨੂੰ ਜਨਮ

ਮੁੰਬਈ, 10 ਦਸੰਬਰ (ਸ.ਬ.) ਬਿਜਨਸਮੈਨ ਮੁਕੇਸ਼ ਅੰਬਾਨੀ ਦੇ ਘਰ ਹਾਲ ਹੀ ਵਿਚ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ| ਮੁਕੇਸ਼ ਦੇ ਪੁੱਤਰ ਅਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ| ਸ਼ਲੋਕਾ ਨੇ ਅੱਜ ਸਵੇਰੇ 11 ਵਜੇ ਪੁੱਤਰ ਨੂੰ ਜਨਮ ਦਿੱਤਾ| ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ|
ਜਿਕਰਯੋਗ ਹੈ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਲੱਗਭੱਗ ਕਰੀਬ 620 ਕਰੋੜ ਰੁਪਏ ਵਿਚ ਬ੍ਰਿਟੇਨ ਦੇ ਖਿਡੌਣਾ ਬਰਾਂਡ         ਹੈਮਲੇਜ ਗਲੋਬਲ ਹੋਲਡਿੰਗਸ ਲਿਮੀਟਡ ਨੂੰ ਖਰੀਦਿਆ ਸੀ| ਉਦੋਂ ਲੋਕ ਸੋਸ਼ਲ ਮੀਡੀਆ ਤੇ ਮਜ਼ਾਕ ਕਰ ਰਹੇ ਸਨ ਕਿ ਮੁਕੇਸ਼ ਆਪਣੇ ਆਉਣ ਵਾਲੇ ਪੋਤਰੇ ਲਈ ਪਹਿਲਾਂ ਹੀ ਖਿਡੌਣੇ ਇਕੱਠੇ ਕਰ ਰਹੇ ਹਨ|

Leave a Reply

Your email address will not be published. Required fields are marked *