ਮੁਫਤ ਕੈਂਸਰ ਟੈਸਟ ਅਤੇ ਜਾਗਰੂਕਤਾ ਕੈਂਪ 2 ਅਕਤੂਬਰ ਨੂੰ : ਧਨੋਆ

ਐਸ ਏ ਐਸ ਨਗਰ, 14 ਸਤੰਬਰ (ਸ.ਬ.) ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਡਿਪਲਾਸਟ ਗਰੁੱਪ, ਰੋਟਰੀ ਕਲੱਬ, ਜ਼ਿਲ੍ਹਾ ਰੈਡ ਕਰਾਸ ਮੁਹਾਲੀ, ਗੁ: ਸੰਤ ਮੰਡਲ ਅੰਗੀਠਾ ਸਾਹਿਬ, ਲੰਬਿਆਂ ਅਤੇ ਸ਼ਹਿਰ ਦੀਆਂ ਸਿਰਮੌਰ ਸਮਾਜ ਸੇਵੀ, ਧਾਰਮਿਕ ਅਤੇ ਵਪਾਰਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮੁਫਤ ਕੈਂਸਰ ਟੈਸਟ ਅਤੇ ਜਾਗਰੂਕਤਾ ਕੈਂਪ 2 ਅਕਤੂਬਰ ਨੂੰ ਦੁਸ਼ਹਿਰਾ ਗਰਾਉਂਡ ਵਿਖੇ ਸਵੇਰੇ 9:00 ਵਜੇ ਤੋਂ ਦੁਪਿਹਰ 2:30 ਵਜੇ ਤੱਕ ਲਗਾਇਆ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਸਤਵੀਰ ਸਿੰਘ ਧਨੋਆ ਨੇ ਦੱਸਿਆ ਇਸ ਕੈਂਪ ਵਿੱਚ ਡਾਕਟਰਾਂ ਦੀ ਸਲਾਹ ਅਨੁਸਾਰ ਮੈਮੋਗ੍ਰਾਫੀ, ਪੈਪ ਸਮੀਅਰ ਟੈਸਟ, ਪੀ.ਐਸ.ਏ ਟੈਸਟ, ਮੂੰਹ ਦੇ ਕੈਂਸਰ ਦੇ ਟੈਸਟ, ਬਲੱਡ ਕੈਂਸਰ ਦੇ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਕੀਤੇ ਜਾਣਗੇ| ਕੈਂਸਰ ਦੇ ਇਲਾਜ ਲਈ ਸਹੀ ਸਲਾਹ ਮਾਹਿਰ ਡਾਕਟਰਾਂ ਵੱਲੋਂ ਦਿੱਤੀ ਜਾਵੇਗੀ| ਉਹਨਾਂ ਦੱਸਿਆ ਕਿ ਕੈਂਸਰ ਕੈਂਪ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਦੇਣ ਲਈ ਇੱਕ ਜਰੂਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾ ਅਤੇ ਸ਼ਹਿਰ ਦੀਆਂ ਨੁਮਾਇੰਦਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ|
ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਐਮ ਡੀ ਡਿਪਲਾਸਟ ਗਰੁੱਪ ਨੇ ਕਿਹਾ ਕਿ ਕੈਂਸਰ ਇੱਕ ਬਹੁਤ ਭਿਆਨਕ ਬਿਮਾਰੀ ਹੈ| ਇਸ ਬੀਮਾਰੀ ਦਾ ਸਮਾ ਰਹਿੰਦੇ ਪਤਾ ਲੱਗਣ ਤੇ ਇਲਾਜ ਕਾਫੀ ਸੌਖਾ ਹੈ| ਇਸ ਲਈ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਸਖਤ ਜਰੂਰਤ ਹੈ| ਇਸ ਲਈ ਇਹ ਜਰੂਰੀ ਹੈ ਕਿ ਇਸ ਕੈਂਪ ਵਿੱਚ ਆ ਕੇ ਟੈਸਟ ਕਰਵਾਇਆ ਜਾਵੇ ਅਤੇ ਕੈਂਪ ਦਾ ਲਾਭ ਉਠਾਇਆ ਜਾਵੇ| ਸ੍ਰ. ਜਗਮੋਹਣ ਸਿੰਘ ਕਾਹਲੋਂ, ਪ੍ਰਧਾਨ ਕੈਂਸਰ ਕੇਅਰ ਸੁਸਾਇਟੀ ਨੇ ਸਾਰਿਆਂ ਨੂੰ ਕੈਂਸਰ ਪ੍ਰਤੀ ਜਾਗਰੂਕਤਾ ਲੈਣ ਲਈ ਪ੍ਰੇਰਦੇ ਹੋਏ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ, ਸਮੇਂ ਸਿਰ ਇਸ ਦਾ ਪਤਾ ਲੱਗਣ ਤੇ ਸਹੀ ਇਲਾਜ ਕਰਵਾਉਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ| ਸ੍ਰ. ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁ: ਸਾਚਾ ਧਨੁ ਸਾਹਿਬ ਨੇ ਇਸ ਮੁਹਿੰਮ ਨੂੰ ਪੂਰੇ ਸ਼ਹਿਰ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਪ੍ਰਚਾਰ ਕਰਨ ਦੀ ਵਚਨਬੱਧਤਾ ਪ੍ਰਗਟਾਈ| ਸ੍ਰ. ਸਰਬਜੀਤ ਸਿੰਘ ਪਾਰਸ, ਸਕੱਤਰ ਵਪਾਰ ਮੰਡਲ ਨੇ ਸ਼ਹਿਰ ਦੇ ਵਪਾਰੀਆਂ ਵੱਲੋਂ ਭਰੋਸਾ ਦਿਵਾਇਆ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ|
ਇਸ ਮੌਕੇ ਸ੍ਰ. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਕੈਂਪ ਵਿੱਚ ਆਉਣ ਵਾਲਿਆਂ ਦੀ ਸਹੂਲੀਅਤ ਦਾ ਖਾਸ ਖਿਆਲ ਰੱਖਿਆ ਜਾਵੇਗਾ ਅਤੇ ਧਿਆਨ ਰੱਖਿਆ ਜਾਵੇਗਾ ਕਿ ਮਰੀਜ਼ਾਂ ਦੇ ਚੈਕ ਅੱਪ ਵਿੱਚ ਜਿਆਦਾ ਦੇਰ ਨਾ ਹੋਵੇ| ਉਨ੍ਹਾਂ ਕਿਹਾ ਕਿ ਕੈਂਸਰ ਪੰਜਾਬ ਵਿੱਚ ਬੜਾ ਖਤਰਨਾਕ ਰੂਪ ਅਖਤਿਆਰ ਕਰ ਚੁੱਕਾ ਹੈ| ਇਸ ਮੇਂ ਇਸ ਦੇ ਸਹੀ ਇਲਾਜ ਅਤੇ ਜਾਗਰੂਕਤਾ ਲਈ ਪ੍ਰਚਾਰ ਅਤੇ ਪ੍ਰਸਾਰ ਦੀ ਸਖਤ ਲੋੜ ਹੈ|
ਸ੍ਰ. ਕੁਲਦੀਪ ਸਿੰਘ ਭਿੰਡਰ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ, ਸੈਕਟਰ 78 ਨੇ ਕੈਂਪ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ| ਇਸ ਮੌਕੇ ਸਰਵਸ੍ਰੀ ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜਨ ਵੈਲਫੇਅਰ ਡਿਵੈਲਪਮੈਂਟ ਫੋਰਮ, ਐਸ ਐਸ ਵਾਲੀਆ, ਇੰਦਰਪਾਲ ਸਿੰਘ ਧਨੋਆ, ਹਰਵਿੰਦਰ ਸਿੰਘ ਬੈਦਵਾਨ, ਹਰਵਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੋਨੀ, ਅਵਤਾਰ ਸਿੰਘ ਸੈਣੀ, ਕਰਮ ਸਿੰਘ ਮਾਵੀ, ਅੰਮ੍ਰਿਤਪਾਲ ਸਿੰਘ, ਰੇਸ਼ਮ ਸਿੰਘ, ਮੇਜਰ ਸਿੰਘ, ਰਜਿੰਦਰ ਸਿੰਘ ਮਾਨ, ਅਮਰਜੀਤ ਸਿੰਘ ਧਨੋਆ, ਪੀ.ਡੀ. ਵਧਵਾ, ਜੈ ਸਿੰਘ ਸੈਂਭੀ, ਰਜਿੰਦਰ ਸਿੰਘ ਧਨੋਆ, ਪਰਮਜੀਤ ਸਿੰਘ, ਸੁਦੇਸ਼ ਕੁਮਾਰੀ, ਜਗਤਾਰ ਸਿੰਘ ਬੈਨੀਪਾਲ, ਬਾਵਾ ਸਿੰਘ, ਅਮਰਜੀਤ ਸਿੰਘ, ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ ਗਰੇਵਾਲ, ਜਥੇਦਾਰ ਨਿਸ਼ਾਨ ਸਿੰਘ, ਗੁਰਸ਼ਰਨ ਸਿੰਘ ਭਾਟੀਆ, ਵਿਕਰਮ ਵਰਮਾ, ਜਗਜੀਤ ਸਿੰਘ, ਦੀਪਕ ਮਲਹੋਤਰਾ, ਕੁਲਬੀਰ ਸਿੰਘ ਭਾਟੀਆ, ਅਜੀਤ ਸਿੰਘ ਸਰਵਾਰਾ, ਗੁਰਮੀਤ ਸਿੰਘ ਸਰਵਾਰਾ, ਹਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ, ਪਰਵਿੰਦਰ ਸਿੰਘ, ਜਸਵੀਰ ਸਿੰਘ, ਸੁਦਾਗਰ ਸਿੰਘ, ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਸ਼ਾਮਲ ਹੋਏ|

Leave a Reply

Your email address will not be published. Required fields are marked *