ਮੁਫਤ ਮੈਡੀਕਲ ਕੈਂਪ ਲਗਾਇਆ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਅਤੇ ਖਾਲਸਾ ਸਪੋਰਟਸ ਅਤੇ ਵੈਲਫੇਅਰ ਕਲੱਬ ਮੁਹਾਲੀ ਵਲੋਂ ਜਿਲ੍ਹਾ ਮੁਹਾਲੀ ਦੇ ਪਿੰਡ ਟਾਂਡਾਦੇ ਸਰਕਾਰੀ ਹਾਈ ਸਕੂਲ ਵਿੱਚ ਮੁਫਤ ਓ.ਪੀ.ਡੀ ਮੈਡੀਕਲ ਚੈਕਅਪ ਕੈਂਪ ਪਿੰਡ ਟਾਂਡਾ ਲਗਾਇਆ ਗਿਆ | ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਮੁਨੀਸ਼ (ਐਮ ਐਸ, ਪੀ ਜੀ ਆਈ) ਤੇ ਮੁਨੀਸ਼ ਕੁਮਾਰ ਉਪਥੈਲਮਿਕ ਮਾਹਿਰ, ਡਾ. ਸੰਤੋਸ਼ ਯਾਦਵ ਜਨਰਲ ਫਿਜੀਸ਼ੀਅਨ, ਦੰਦਾਂ ਦੇ ਮਾਹਿਰ ਡਾ. ਜਤਿੰਦਰ ਸਿੰਘ ਅਤੇ ਅਜੈ ਕੁਮਾਰ ਲੈਬ ਟੈਕਨੀਸ਼ੀਅਨ ਨੇ 200 ਦੇ ਕਰੀਬ ਮਰੀਜਾਂ ਦੀ ਬਿਮਾਰੀ ਦਾ ਚੈਕਅਪ ਕੀਤਾ| ਮਰੀਜਾਂ ਨੂੰ ਸੰਸਥਾ ਵਲੋਂ ਦਵਾਈਆਂ ਮੁਫਤ ਦਿੱਤੀਆਂ ਗਈਆਂ|
ਇਸ ਮੌਕੇ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ, ਵਾਈਸ ਪ੍ਰਧਾਨ ਜਗਜੀਤ ਸਿੰਘ, ਮੁਖ ਸਕੱਤਰ ਕੁਲਦੀਪ ਸਿੰਘ ਭਿੰਡਰ, ਪ੍ਰੈਸ ਸਕੱਤਰ ਰਸ਼ਪਾਲ ਸਿੰਘ, ਪੰਜਾਬ ਪ੍ਰਧਾਨ ਕੇ. ਐਸ.ਬਿੰਦਰਾ, ਸੰਜੇ ਗੰਭੀਰ, ਵਾਈਸ ਪ੍ਰਧਾਨ ਮੁਹਾਲੀ ਜੋਧ ਸਿੰਘ, ਹਾਕਮ ਸਿੰਘ, ਸਰਬਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਟਾਂਡਾ, ਰਾਜੂ ਸਿੰਘ ਪੰਚ, ਸੁੱਖਾ ਸਿੰਘ ਪੰਚ, ਗੁਰਨਾਮ ਸਿੰਘ ਸੈਕਟਰੀ, ਦਰਸ਼ਨ ਸਿੰਘ ਕੈਸ਼ੀਅਰ, ਹਰਦੀਪ ਸਿੰਘ, ਸੀਤਾ ਸਿੰਘ, ਦਵਿੰਦਰ ਸਿੰਘ ਅਤੇ ਹੋਰ ਮੈਂਬਰਾਂ ਨੇ ਆਪਣਾ ਯੋਗਦਾਨ ਦਿੱਤਾ|

Leave a Reply

Your email address will not be published. Required fields are marked *