ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ

ਖਰੜ, 28 ਜੁਲਾਈ (ਕੁਸ਼ਲ ਆਨੰਦ) ਖਰੜ ਦੀ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਵਲੋਂ ਡਾਕਟਰ ਕ੍ਰਿਤਿਕਾ ਭਨੋਟ ਦੀ ਅਗਵਾਈ ਹੇਠ ਅਤੇ ਲਾਇਨਜ ਕਲੱਬ ਫਰੈਂਡ ਤੇ ਲਾਇੰਨਜ ਕਲੱਬ ਸਿਟੀ ਖਰੜ ਦੇ ਸਹਿਯੋਗ ਨਾਲ ਮੁਫਤ ਚੈਕਅਪ ਕੈਂਪ ਲਗਾਇਆ ਗਿਆ| ਇਸ ਕੈਂਪ ਵਿੱਚ 350 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਲਾਇੰਨਜ ਕਲੱਬ ਫੈਰੇੰਡ ਅਤੇ ਲਾਇਨਜ ਕੱਲਬ ਸਿਟੀ ਖਰੜ ਵਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿੱਚ ਡਾਕਟਰ ਨਵਦੀਪ ਭੱਟੀ, ਡਾ. ਅਸ਼ਵਨੀ ਸ਼ਰਮਾ, ਡਾ. ਅੰਜੂ ਗਿਲ ਅਤੇ ਤਜਿੰਦਰ ਸਿੰਘ, ਹਰਮਿੰਦਰ ਸਿੰਘ, ਵਿਪਨ ਕੁਮਾਰ ਉਪਵੈਦ ਨੇ ਮਰੀਜਾਂ ਦੀ ਜਾਂਚ ਕੀਤੀ|

Leave a Reply

Your email address will not be published. Required fields are marked *