ਮੁਫਤ ਮੈਡੀਕਲ ਸਹੂਲਤ ਅਤੇ ਪੈਂਸ਼ਨ ਤੋਂ ਵਾਂਝੇ ਰਹੇ ਸਾਬਕਾ ਫੌਜੀ ਦੇ ਪਰਿਵਾਰ ਨੂੰ ਪੈਂਸ਼ਨ ਅਤੇ ਨੌਕਰੀ ਦਿੱਤੀ ਜਾਵੇ: ਸੋਹੀ

ਐਸ. ਏ. ਐਸ ਨਗਰ, 16 ਅਗਸਤ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫਟੀਨੇਟ ਕਰਨਲ ਐਸ. ਐਸ. ਸੋਹੀ (ਰਿਟਾ:) ਨੇ ਦੋ ਵਾਰੀ ਏਸ਼ੀਆ ਗੋਲਡ ਮੈਡਲ ਜਿੱਤਣ ਵਾਲੇ ਨਾਇਕ ਹਾਕਮ ਸਿੰਘ ਦੀ ਲੋੜੀਂਦੀ ਮੈਡੀਕਲ ਸਹੂਲੀਅਤ ਨਾ ਮਿਲਣ ਕਾਰਨ ਮੌਤ ਹੋ ਜਾਣ ਤੇ ਅਫਸੋਸ ਪ੍ਰਗਟ ਕੀਤਾ ਹੈ| ਕਰਨਲ ਸੋਹੀ ਨੇ ਦੱਸਿਆ ਕਿ ਨਾਇਕ ਹਾਕਮ ਸਿੰਘ ਨੇ ਫੌਜ ਵਿੱਚ 14 ਸਾਲਾਂ ਤੋਂ ਵੱਧ ਨੌਕਰੀ ਕੀਤੀ, ਇਸ ਦੌਰਾਨ ਉਹਨਾਂ ਨੇ ਦੋ ਵਾਰੀ ਏਸ਼ੀਅਨ ਗੋਲਡ ਮੈਡਲ ਪ੍ਰਾਪਤ ਕੀਤੇ|
ਉਹਨਾਂ ਦੱਸਿਆ ਕਿ ਹਾਕਮ ਸਿੰਘ ਪੈਨਸ਼ਨ ਅਤੇ ਮੁਫਤ ਮੈਡੀਕਲ ਸੇਵਾ ਦਾ ਹੱਕਦਾਰ ਸੀ, ਪਰੰਤੂ ਸਾਡੇ ਸਿਸਟਮ ਦੀ ਮਾੜੀ ਹਾਲਤ ਕਾਰਨ ਨਾ ਤਾਂ ਉਹਨਾਂ ਨੂੰ ਪੈਨਸ਼ਨ ਦਿੱਤੀ ਗਈ ਅਤੇ ਨਾ ਹੀ ਕੋਈ ਯੋਗ ਮੈਡੀਕਲ ਸਹੂਲਤ ਦਿੱਤੀ ਗਈ| ਜੇਕਰ ਉਹਨਾਂ ਨੂੰ ਸਮੇਂ ਤੇ ਲੋੜੀਂਦੀ ਮੈਡੀਕਲ ਸਹੂਲਤ ਦਿੱਤੀ ਜਾਂਦੀ ਤਾਂ ਅੱਜ ਸ਼ਾਇਦ ਉਹ ਜਿੰਦਾ ਹੁੰਦੇ| ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਇਹ ਮਾਮਲਾ ਉਠਾਉਣ ਤੋਂ ਬਾਅਦ ਹਾਕਮ ਸਿੰਘ ਨੂੰ ਕੁਝ ਆਰਥਿਕ ਮਦਦ ਜਰੂਰ ਮਿਲੀ| ਸੰਸਥਾ ਦੇ ਜ਼ੋਰ ਪਾਉਣ ਤੇ ਆਰਮੀ ਵਲੋਂ ਉਹਨਾਂ ਨੂੰ ਸੰਗਰੂਰ ਤੋਂ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਲਿਜਾਣ ਦੀ ਕਵਾਇਦ ਵੀ ਸ਼ੁਰੂ ਹੋਈ ਸੀ ਪਰੰਤੂ ਉਹਨਾਂ ਦੀ ਹਾਲਤ ਉਥੇ ਲੈ ਕੇ ਜਾਣ ਵਾਲੀ ਨਹੀਂ ਰਹੀ ਸੀ|
ਉਹਨਾਂ ਮੰਗ ਕੀਤੀ ਕਿ ਹਾਕਮ ਸਿੰਘ ਦੇ ਪਰਿਵਾਰ ਨੂੰ ਪੈਨਸ਼ਨ ਅਤੇ ਉਹਨਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਦੇਸ਼ ਲਈ ਆਪਾ ਕੁਰਬਾਨ ਕਰਨ ਲਈ ਤਿਆਰ ਰਹਿਣ ਵਾਲੇ ਸਾਬਕਾ ਫੌਜੀਆਂ ਦੀਆਂ ਮੈਡੀਕਲ ਅਤੇ ਹੋਰ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ|Converted from J

Leave a Reply

Your email address will not be published. Required fields are marked *