ਮੁਫਤ ਯੋਗਾ ਨਿਉਟ੍ਰੋਪੈਥੀ ਆਯੁਰਵੈਦਿਕ ਕੈਂਪ ਲਗਾਇਆ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਅੱਜ ਮੁਹਾਲੀ ਦੇ ਪਿੰਡ ਸ਼ਾਮਪੁਰ ਵਿਖੇ ਯੋਗ ਨਿਉਟ੍ਰੋਪੈਥੀ ਆਯਰਵੈਦਿਕ ਮੁਫਤ ਕੈਂਪ ਲਗਾਇਆ ਗਿਆ| ਇਸ ਕੈਂਪ ਦਾ ਆਯੋਜਨ ਪਿੰਡ ਦੇ ਸਰਪੰਚ ਇੰਦਰਜੀਤ ਵਲੋਂ ਕੀਤਾ ਗਿਆ| ਇਸ ਕੈਂਪ ਵਿੱਚ (ਗੋਲਡ ਮੈਡਲਿਸਟ) ਡਾ. ਕੁਮਦ ਵੱਲੋਂ ਅਲੱਗ -ਅਲੱਗ ਰੋਗਾਂ ਦੇ ਚੈਕਅਪ ਕੀਤੇ ਗਏ ਜਿਸ ਵਿੱਚ ਸ਼ੂਗਰ, ਬੀ. ਪੀ, ਸਰਵਾਈਕਲ, ਰੀੜ ਦੀ ਹੱਡੀ ਦੇ ਰੋਗ, ਜੋੜਾਂ ਦੇ ਦਰਦ ਅਤੇ ਹੋਰ ਕਈ ਬਿਮਾਰੀਆਂ ਦਾ ਇਲਾਜ਼ ਕੀਤਾ ਗਿਆ ਅਤੇ ਮੌਕੇ ਤੇ ਹੀ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ| ਇਸ ਕੈਂਪ ਵਿੱਚ 124 ਮਰੀਜਾਂ ਨੇ ਆਪਣਾ ਚੈਕਅਪ ਕਰਵਾਇਆ| ਡਾ. ਕੁਮਦ ਦੇ ਨਾਲ ਉਨ੍ਹਾਂ ਦੀ ਟੀਮ ਵਿੱਚ ਮੈਡਮ ਇੰਦੂ, ਮਮਤਾ ਗੀਰੀ ਅਤੇ ਰਾਹੁਲ ਗੀਰੀ ਨੇ ਹਿੱਸਾ ਲਿਆ|

Leave a Reply

Your email address will not be published. Required fields are marked *