ਮੁਫਤ ਸਿਹਤ ਕੈਂਪ 1 ਜੁਲਾਈ ਨੂੰ

ਐਸ. ਏ. ਐਸ. ਨਗਰ , 29 ਜੂਨ (ਸ.ਬ.) ਗੁਰਦੁਆਰਾ ਫੇਜ਼-2 ਦੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਵਲੋਂ ਮੁਫਤ ਸਿਹਤ ਜਾਂਚ ਕੈਂਪ 1 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੋਂਧੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਡਾ. ਵਿਮਲ ਬੱਗਾ, ਡਾ. ਜੇ. ਐਸ ਕੋਛੜ , ਡਾ. ਤਰਲੋਚਨ ਸਿੰਘ, ਡਾ. ਭਾਟੀਆ ਤੇ ਡਾ. ਗਿੱਲ ਮਰੀਜਾਂ ਦੀ ਜਾਂਚ ਕਰਨਗੇ| ਇਸ ਮੌਕੇ ਬਲੱਡ ਪ੍ਰੈਸਰ , ਭਾਰ, ਯੂਰਿਨ ਐਸਿਡ ਤੇ ਨੀਓਰੋਥਰੈਪੀ ਦੀ ਜਾਂਚ ਵੀ ਕੀਤੀ ਜਾਵੇਗੀ|

Leave a Reply

Your email address will not be published. Required fields are marked *