ਮੁਫਤ ਸੇਵਾ ਦੇ ਬਾਵਜੂਦ ਵਸੂਲੇ ਜਾ ਰਹੇ ਨੇ ਬਾਥਰੂਮ ਜਾਣ ਦੇ ਪੰਜ ਰੁਪਏ

ਚੰਡੀਗੜ੍ਹ,11ਅਪ੍ਰੈਲ (ਸ.ਬ.) ਚੰਡੀਗੜ੍ਹ ਨਗਰ ਨਿਗਮ ਵਲੋਂ ਲੋਕਾਂ ਦੀ ਸੁਵਿਧਾ ਲਈ ਵੱਖ ਵੱਖ ਥਾਂਵਾਂ ਉਪਰ ਸੌਚਾਲਿਆ ਬਣਾਏ ਹੋਏ ਹਨ, ਜਿਹਨਾਂ ਉਪਰ ਮੁਫਤ ਸੇਵਾ ਹੋਣ ਦਾ ਬੋਰਡ ਵੀ ਲਗਿਆ ਹੁੰਦਾ ਹੈ ਪਰ ਇਸਦੇ ਬਾਵਜੂਦ ਵੱਡੀ ਗਿਣਤੀ ਬਾਥਰੂਮਾਂ ਵਿੱਚ ਜਾਣ ਵਾਲੇ ਲੋਕਾਂ ਤੋਂ ਪ੍ਰਤੀ ਵਿਅਕਤੀ ਪੰਜ ਰੁਪਏ ਵਸੂਲ ਕੀਤੇ ਜਾ ਰਹੇ ਹਨ|
ਸੈਕਟਰ 19 ਦੀ ਪਾਲਿਕਾ ਮਾਰਕੀਟ ਅਤੇ ਹੋਰ ਇਲਾਕਿਆਂ ਵਿੱਚ ਸਥਿਤ ਬਾਥਰੂਮਾਂ ਦੇ ਬਾਹਰ ਇੱਕ ਵਿਅਕਤੀ ਖੜਾ ਹੁੰਦਾ ਹੈ, ਜੋ ਕਿ ਬਾਥਰੂਮ ਆਉਣ ਵਾਲੇ ਸਾਰੇ ਲੋਕਾਂ ਤੋਂ ਪੰਜ ਰੁਪਏ ਪ੍ਰਤੀ ਵਿਅਕਤੀ ਵਸੂਲਦਾ ਰਹਿੰਦਾ ਹੈ| ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਮੁਫਤ ਸੇਵਾ ਹੋਣ ਦੇ ਬਾਵਜੂਦ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *