ਮੁਰਗਿਆਂ ਵਾਲੀ ਗੱਡੀ ਨੇ ਲਗਾਇਆ ਜਾਮ

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਸਥਾਨਕ ਫੇਜ਼ 8 ਅਤੇ ਫੇਜ਼ 9 ਨੂੰ ਵੰਡਦੀ ਸੜਕ ਉਪਰ ਗਲਤ ਢੰਗ ਨਾਲ ਗਲਤ ਪਾਸੇ ਖੜੀ ਮੁਰਗਿਆਂ ਵਾਲੀ ਗੱਡੀ ਨੇ ਕਾਫੀ ਸਮਾਂ ਜਾਮ ਲਗਾਈ ਰਖਿਆ, ਜਿਸ ਕਾਰਨ ਹੋਰਨਾਂ ਵਾਹਨਾਂ ਚਾਲਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 8 ਅਤੇ ਫੇਜ਼ 9 ਨੂੰ ਵੰਡਦੀ ਸੜਕ ਉਪਰ ਸਕਾਰਪੀਓ ਨੰਬਰ ਸੀ ਐਚ 01ਏ ਐਫ 5835 ਬੀਤੀ ਰਾਤ ਤੋਂ ਗਲਤ ਸਾਈਡ ਉਪਰ ਗਲਤ ਢੰਗ ਨਾਲ ਖੜੀ ਸੀ, ਜਿਸ ਕਾਰਨ ਹੋਰਨਾਂ ਵਾਹਨਾਂ ਚਾਲਕਾਂ ਨੂੰ ਉਥੋਂ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਾਫੀ ਸਮਾਂ ਉਥੇ ਜਾਮ ਵੀ ਲੱਗਿਆ ਰਿਹਾ| ਇਸ ਗੱਡੀ ਵਿਚ ਮੁਰਗੇ ਲੱਦੇ ਹੋਏ ਸਨ|
ਮੌਕੇ ਉਪਰ ਮੌਜੂਦ ਸ੍ਰੀ ਵਿਜੈ ਮੰਡਲ ਭਾਜਪਾ ਆਗੂ ਨੇ ਦਸਿਆ ਕਿ ਰਾਤੀਂ ਡੇਢ ਵਜੇ ਦੀ ਇਹ ਗੱਡੀ ਇਥੇ ਹੀ ਗਲਤ ਢੰਗ ਨਾਲ ਖੜੀ ਸੀ, ਸਵੇਰੇ ਇਸ ਗੱਡੀ ਨਾਲ ਉਥੇ ਜਾਮ ਲੱਗ ਗਿਆ ਤਾਂ ਉਹਨਾਂ ਨੇ ਪੀ ਸੀ ਆਰ ਨੂੰ 100 ਨੰਬਰ ਉਪਰ ਫੋਨ ਕੀਤਾ ਤਾਂ ਇਹ ਫੋਨ ਮੁਹਾਲੀ ਪੀ ਸੀ ਆਰ ਨੂੰ ਮਿਲਣ ਦੀ ਥਾਂ ਚੰਡੀਗੜ੍ਹ ਪੁਲੀਸ ਨੂੰ ਮਿਲ ਗਿਆ, ਚੰਡੀਗੜ੍ਹ ਪੁਲੀਸ ਨੇ ਫਿਰ ਮੁਹਾਲੀ ਪੀ ਸੀ ਆਰ ਦਾ ਨੰਬਰ ਦਿਤਾ ਤੇ ਉਥੋਂ ਫੋਨ ਕਰਨ ਤੇ ਆਈ ਪੀ ਸੀ ਆਰ ਪੁਲੀਸ ਨੇ ਇਸ ਗੱਡੀ ਦੇ ਮਾਲਕ ਦਾ ਪਤਾ ਕਰਕੇ ਇਸ ਗੱਡੀ ਨੂੰ ਪਾਸੇ ਕਰਵਾਇਆ|

Leave a Reply

Your email address will not be published. Required fields are marked *