ਮੁਰਾਦਾਬਾਦ  ਵਿੱਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਗ੍ਰਿਫਤਾਰ

ਮੁਰਾਦਾਬਾਦ, 27 ਅਕਤੂਬਰ (ਸ.ਬ.)  ਉਤਰ ਪ੍ਰਦੇਸ਼ ਵਿੱਚ ਮੁਰਾਦਾਬਾਦ ਖੇਤਰ ਵਿੱਚ ਅੱਜ ਤੜਕੇ ਲਸ਼ਕਰ-ਏ-ਤੋਇਬਾ ਦਾ ਇਕ ਸ਼ੱਕੀ ਅੱਤਵਾਦੀ ਗ੍ਰਿਫਤਾਰ ਕੀਤਾ ਗਿਆ ਹੈ| ਸੀਨੀਅਰ ਪੁਲੀਸ ਕਮਿਸ਼ਨਰ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਅੱਤਵਾਦੀ ਫਰਹਾਨ ਅਹਿਮਦ ਨੂੰ ਅੱਜ ਤੜਕੇ ਗ੍ਰਿਫਤਾਰ ਕੀਤਾ ਗਿਆ ਹੈ| ਉਸ ਕੋਲੋਂ ਫਰਜ਼ੀ ਰਾਸ਼ਨ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਹੈ| ਅੱਤਵਾਦੀ ਨੂੰ ਸਾਜਿਸ਼ ਰਚਣ ਦੇ ਦੋਸ਼ ਵਿੱਚ ਦਿੱਲੀ ਹਾਈ ਕੋਰਟ ਨੇ ਉਸ ਨੂੰ ਬਰੀ ਕਰਦੇ ਹੋਏ ਵਿਦੇਸ਼ ਜਾਣ ਤੇ ਰੋਕ ਲਾਈ ਸੀ| ਇਸ ਦੇ ਬਾਵਜੂਦ ਉਹ ਫਰਜ਼ੀ ਪਾਸਪੋਰਟ ਤੇ ਕੁਵੈਤ ਗਿਆ ਸੀ|
ਜਾਂਚ ਏਜੰਸੀਆਂ ਉਸ ਤੋਂ ਪੁੱਛ-ਗਿੱਛ ਕਰ ਰਹੀਆਂ ਹਨ| ਦੱਸਿਆ ਜਾ ਰਿਹਾ ਹੈ ਕਿ ਉਹ ਸਿਧਾਰਥਨਗਰ ਦਾ ਰਹਿਣ ਵਾਲਾ ਹੈ| ਦੋਸ਼ ਹੈ ਕਿ ਉਹ ਲਸ਼ਕਰ ਦਾ ਸਰਗਰਮ ਮੈਂਬਰ ਹੈ ਅਤੇ ਉਹ ਮੁਰਾਦਾਬਾਦ ਵਿੱਚ ਰਹਿ ਰਿਹਾ ਸੀ| ਇੱਥੇ ਉਸ ਨੇ ਫਰਹਾਨ ਅਹਿਮਦ ਅਲੀ ਦੇ ਨਾਂ ਨਾਲ ਫਰਜ਼ੀ ਪਾਸਪੋਰਟ ਅਤੇ ਰਾਸ਼ਨ ਕਾਰਡ ਵੀ ਬਣਵਾ ਲਿਆ ਸੀ| ਫਰਜ਼ੀ ਪਾਸਪੋਰਟ ਦੇ ਆਧਾਰ ਤੇ ਉਹ ਕੁਵੈਤ ਵੀ ਹੋ ਆਇਆ| ਅਜਿਹਾ ਕਿਹਾ ਜਾਂਦਾ ਹੈ ਕਿ ਉਸ ਦਾ ਪਰਿਵਾਰ ਕੁਵੈਤ ਵਿੱਚ ਰਹਿੰਦਾ ਹੈ|

Leave a Reply

Your email address will not be published. Required fields are marked *