ਮੁਰਾਦ ਅਲੀ ਸ਼ਾਹ ਨੇ ਪਾਕਿ ਦੇ ਸਿੰਧ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਕਰਾਚੀ, 30 ਜੁਲਾਈ (ਸ.ਬ.) ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਨੇਤਾ ਸਈਦ ਮੁਰਾਦ ਅਲੀ ਸ਼ਾਹ ਨੇ ਅੱਜ ਦੇਸ਼ ਦੇ ਦੱਖਣੀ ਸਿੰਧ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ| ਗਵਰਨਰ ਹਾਊਸ ਵਿਚ ਆਯੋਜਿਤ ਸਮਾਰੋਹ ਵਿਚ ਉਨ੍ਹਾਂ ਨੇ ਸੂਬੇ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ| ਸ਼ਾਹ ਨੇ ਪੀ. ਪੀ. ਪੀ. ਸ਼ਾਸਿਤ ਸੂਬੇ ਵਿਚ ਲੰਬੇ ਸਮੇਂ ਤੋਂ ਇਸ ਅਹਿਮ ਅਹੁਦੇ ਤੇ ਰਹੇ 80 ਸਾਲਾ ਸਈਦ ਕਾਇਮ ਅਲੀ ਸ਼ਾਹ ਦੀ ਥਾਂ ਲਈ ਹੈ|
ਇਸ ਤੋਂ ਪਹਿਲਾਂ ਸਿੰਧ ਵਿਧਾਨ ਸਭਾ ਦੇ ਸੈਸ਼ਨ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਸ਼ਾਹ ਦੇ ਬੇਟੇ ਮੁਰਾਦ ਅਲੀ ਸ਼ਾਹ ਨੂੰ ਚੁਣਿਆ ਗਿਆ ਸੀ| ਸ਼ਾਹ ਦੇ ਪੱਖ ਵਿਚ 88 ਫੀਸਦੀ ਵੋਟਾਂ ਪਈਆਂ, ਜਦਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਖੁੱਰਮ ਸ਼ੇਰ ਜਮਾਂ ਦੇ ਪੱਖ ਵਿਚ ਸਿਰਫ 4 ਵੋਟਾਂ ਪਈਆਂ| ਇਸ ਤੋਂ ਪਹਿਲਾਂ ਇਕ ਵਿਆਪਕ ਸੰਭਾਵਿਤ ਕਦਮ ਤਹਿਤ ਪੀ. ਪੀ. ਪੀ. ਨੂੰ ਇਸ ਹਫਤੇ ਦੇ ਸ਼ੁਰੂ ਵਿਚ ਆਪਣਾ ਅਸਤੀਫਾ ਸੌਂਪ ਚੁੱਕੇ ਕਾਇਮ ਅਲੀ ਸ਼ਾਹ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ ਤੇ ਰਸਮੀ ਰੂਪ ਨਾਲ ਸੀਨੀਅਰ ਮੰਤਰੀ ਸਈਦ ਅਲੀ ਸ਼ਾਹ ਨੂੰ ਨਾਮਜ਼ਦ ਕੀਤਾ ਸੀ|
ਮੁਰਾਦ ਅਲੀ ਸ਼ਾਹ ਇਕ ਸਦਾਬਹਾਰ ਨੇਤਾ ਹਨ, ਜਿਨ੍ਹਾਂ ਨੂੰ ਸੂਬੇ ਦੇ ਜਾਮਸ਼ੋਰੋ ਚੋਣ ਖੇਤਰ ਪੀ. ਐਸ.-73 ਤੋਂ ਸੂਬੇ ਦੀ ਵਿਧਾਨ ਸਭਾ ਲਈ ਚੁਣਿਆ ਗਿਆ ਹੈ| ਇਸ ਚੋਣ ਖੇਤਰ ਦਾ ਨਿਰਮਾਣ 2002 ਵਿਚ ਹੋਇਆ ਸੀ ਅਤੇ ਉਦੋਂ ਇਸ ਸੀਟ ਤੋਂ ਉਹ 2002-2007 ਲਈ ਚੁਣੇ ਗਏ ਸਨ ਬਾਅਦ ਵਿੱਚ ਉਹ ਇਸ ਸੀਟ ਤੋਂ 2014 ਦੀਆਂ ਜ਼ਿਮਨੀ ਚੋਣਾਂ ਵਿਚ ਵੀ ਚੁਣੇ ਗਏ| ਉਸ ਸਮੇਂ ਕੈਨੇਡਾ ਦੀ ਨਾਗਰਿਕਤਾ ਹੋਣ ਕਾਰਨ ਸ਼ਾਹ ਨੂੰ 2013 ਦੀਆਂ ਆਮ ਚੋਣਾਂ ਤੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ| ਬਾਅਦ ਵਿਚ ਉਨ੍ਹਾਂ ਨੇ ਕੈਨੇਡਾ ਦੀ ਆਪਣੀ ਨਾਗਰਿਕਤਾ ਤਿਆਗ ਦਿੱਤੀ ਅਤੇ ਇਸ ਲਈ ਉਹ 2014 ਦੀਆਂ ਜ਼ਿਮਨੀ ਚੋਣਾਂ ਲੜ ਸਕੇ|

Leave a Reply

Your email address will not be published. Required fields are marked *