ਮੁਲਕ ਦੀ ਕਿਸਾਨੀ ਨੂੰ ਢਾਹ ਲਗਾ ਕੇ ਨਹੀਂ ਸਿਰਜਿਆ ਜਾ ਸਕਦਾ ਦੇਸ਼ : ਵਿਰਕ
ਘਨੌਰ, 30 ਦਸੰਬਰ (ਅਭਿਸ਼ੇਕ ਸੂਦ) ਕਾਂਗਰਸ ਕਿਸਾਨ ਸੈਲ ਦੇ ਸੂਬਾ ਜਨਰਲ ਸੱਕਤਰ ਸ੍ਰ ਹਰਿੰਦਰ ਸਿੰਘ ਵਿਰਕ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿਖਾ ਹਮਲਾ ਕਰਦਿਆ ਕਿਹਾ ਹੈ ਕਿ ਰਾਜਾਂ ਦੇ ਅਧਿਕਾਰ ਖੇਤਰ ਤੇ ਡਾਕਾ ਮਾਰ ਕੇ ਮੋਦੀ ਸਰਕਾਰ ਸੰਘੀ ਢਾਂਚੇ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਨਾ ਛੱਡਿਆ ਤਾਂ ਜਲਦੀ ਹੀ ਦੇਸ਼ ਦਾ ਮਾਹੋਲ ਖਰਾਬ ਹੋ ਸਕਦਾ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਸੀਆਂ ਦੇ ਹਿੱਤ ਅਤੇ ਭਲੇ ਲਈ ਕੰਮ ਕਰਨ ਅਤੇ ਆਪਣੀ ਜਿੱਦ ਛੱਡ ਕੇ ਤਿੰਨੇ ਕਾਨੂੰਨਾਂ ਨੂੰਤੁਰੰਤ ਰੱਦ ਕਰਨ। ਕਿਸਾਨੀ ਅੰਦੋਲਨ ਦੇ ਦੌਰਾਨ ਸੂਬੇ ਦੀਆਂ ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਜਥੇਬੰਦਕ ਨਿਯੁਕਤੀਆਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਹਰ ਸਿਆਸੀ ਪਾਰਟੀ ਦੀ ਸਿਰਜਣਾ ਲੋਕਾਂ ਦੇ ਹੱਕ ਸੱਚ ਦੀ ਰਾਖੀ ਲਈ ਹੁੰਦੀ ਹੈ ਅਤੇ ਅਜਿਹੇ ਸਮੇਂ ਸਿਰਫ ਆਪਣੀ ਡਫਲੀ ਵਜਾਉਣਾ ਢੁੱਕਦਾ ਨਹੀਂ þ