ਮੁਲਤਵੀ ਹੋ ਸਕਦਾ ਹੈ ਇਮਰਾਨ ਖਾਨ ਦਾ ਸਹੁੰ ਚੁੱਕ ਪ੍ਰੋਗਰਾਮ

ਇਸਲਾਮਾਬਾਦ , 8 ਅਗਸਤ (ਸ.ਬ.) ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸੱਚ ਹੋਣ ਵਿਚ ਹਾਲੇ ਹੋਰ ਦੇਰੀ ਹੋ ਸਕਦੀ ਹੈ| ਚੋਣ ਜ਼ਾਬਤਾ ਉਲੰਘਣਾ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕਾਰਨ ਪਾਕਿ ਚੋਣ ਕਮਿਸ਼ਨ ਨੇ ਦੇਸ਼ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋ ਸੀਟਾਂ ਦੇ ਜਿੱਤ ਦੀ ਨੋਟੀਫਿਕੇਸ਼ਨ ਰੋਕ ਦਿੱਤੀ ਹੈ| 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਨੇ 5 ਸੀਟਾਂ ਉਤੇ ਜਿੱਤ ਦਰਜ ਕੀਤੀ ਸੀ| ਪਰ ਸਹੁੰ ਚੁੱਕ ਪ੍ਰੋਗਰਾਮ ਦੇ ਮੁਲਤਵੀ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਚੋਣ ਦੁਬਾਰਾ ਕਰਾਏ ਜਾਣ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ|
ਸਥਾਨਕ ਮੀਡੀਆ ਮੁਤਾਬਕ 3 ਹੋਰ ਸੀਟਾਂ ਉਤੇ ਇਮਰਾਨ ਦੀ ਜਿੱਤ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ| ਭਾਵੇਂ ਕਿ ਪੈਡਿੰਗ ਮਾਮਲਿਆਂ ਦੀ ਸੁਣਵਾਈ ਦੇ ਆਧਾਰ ਉਤੇ ਇਨ੍ਹਾਂ ਸੀਟਾਂ ਉਤੇ ਚੋਣ ਕਮਿਸ਼ਨ ਇਮਰਾਨ ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਸਕਦਾ ਹੈ| 65 ਸਾਲਾ ਇਮਰਾਨ ਨੂੰ ਉਸ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਆਪਣਾ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਹੈ| ਕਮਿਸ਼ਨ ਨੇ ਐਨ.ਏ.-54 (ਇਸਲਾਮਾਬਾਦ-2) ਅਤੇ ਐੱਨ.ਏ.-131 (ਲਾਹੌਰ-9) ਸੀਟਾਂ ਉਤੇ ਉਨ੍ਹਾਂ ਦੀ ਜਿੱਤ ਦੀ ਨੋਟੀਫਿਕੇਸ਼ਨ ਉਤੇ ਰੋਕ ਲਗਾਈ ਹੈ| ਐਨ.ਏ.-53 ਸੀਟ ਤੇ ਇਮਰਾਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਹਰਾਇਆ ਸੀ| ਇੱਥੇ ਕੈਮਰੇ ਸਾਹਮਣੇ ਵੋਟ ਪਾਉਣ ਕਾਰਨ ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਨੋਟਿਸ ਦਿੱਤਾ ਸੀ|
ਚੋਣ ਜ਼ਾਬਤਾ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਹੋਣ ਕਾਰਨ ਉਨ੍ਹਾਂ ਦੀ ਨੋਟੀਫਿਕੇਸ਼ਨ ਉਤੇ ਰੋਕ ਲਗਾਈ ਗਈ| ਉਥੇ ਐਨ.ਏ.131 ਸੀਟ ਉਤੇ ਪੀ.ਐਮ.ਐਲ-ਐਨ. ਨੇਤਾ ਖਵਾਜ਼ਾ ਸਾਦ ਰਫੀਕ ਨੇ ਇਮਰਾਨ ਨੂੰ ਸਖਤ ਟੱਕਰ ਦਿੱਤੀ|
ਇਸ ਸੀਟ ਦੀ ਜਿੱਤ ਦੀ ਨੋਟੀਫਿਕੇਸ਼ਨ ਉਤੇ ਇਸ ਲਈ ਰੋਕ ਲਗਾਈ ਗਈ ਕਿਉਂਕਿ ਰਫੀਕ ਦੀ ਦੁਬਾਰਾ ਵੋਟਾਂ ਕਰਾਉਣ ਦੀ ਗਿਣਤੀ ਦੀ ਐਪਲੀਕੇਸ਼ਨ ਉਤੇ ਲਾਹੌਰ ਹਾਈਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ|

Leave a Reply

Your email address will not be published. Required fields are marked *