ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਐਸ.ਆਈ.ਟੀ. ਅੱਗੇ ਪੇਸ਼


ਐਸ.ਏ.ਐਸ.ਨਗਰ, 26 ਅਕਤੂਬਰ (ਸ.ਬ.) 1991 ਵਿੱਚ ਹੋਏ ਬਲੰਵਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਨਾਮਜਦ ਪੰਜਾਬ ਦੇ ਸਾਬਕਾ ਡੀ.ਜੀ. ਪੀ.           ਸੁਮੇਧ ਸੈਣੀ ਪੁਲੀਸ ਜਾਂਚ ਵਿੱਚ ਸ਼ਾਮਿਲ ਹੋਣ ਲਈ ਅੱਜ ਆਪਣੇ ਵਕੀਲਾਂ ਨਾਲ ਮਟੌਰ ਥਾਣੇ ਵਿੱਚ ਇਸ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਅੱਗੇ ਪੇਸ਼ ਹੋਏ| 
ਸਾਬਕਾ ਡੀ. ਜੀ. ਪੀ. ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ ਕਰੀਬ ਸਵਾ 11 ਵਜੇ ਮਟੌਰ ਥਾਣੇ ਪਹੁੰਚੇ| ਇਸ ਮੌਕੇ ਥਾਣੇ ਵਿੱਚ ਸਿੱਟ ਦੇ ਮੁਖੀ ਅਤੇ ਐਸ.ਪੀ, (ਡੀ) ਹਰਮਨਦੀਪ ਸਿੰਘ ਹਾਂਸ, ਡੀ.ਐਸ.ਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਵਲੋਂ ਸੈਣੀ ਤੋਂ ਪੁੱਛਗਿੱਛ ਕੀਤੀ ਗਈ|
ਇਸ ਦੌਰਾਨ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਵਲੋਂ ਸੈਣੀ ਤੋਂ ਲਗਭਗ ਦੋ ਘੰਟੇ ਤਕ ਪੁੱਛਗਿੱਛ ਕੀਤੀ ਗਈ| ਬਾਅਦ ਵਿੱਚ ਵਾਪਸ ਜਾਣ ਵੇਲੇ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਸੈਣੀ ਨੇ ਸਿਰਫ ਇੰਨਾ ਹੀ ਕਿਹਾ ਕਿ ਸਮਾਂ ਆਉਣ ਤੇ ਉਹ ਆਪਣੀ ਗੱਲ ਰੱਖਣਗੇ|
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਡੀ ਜੀ ਪੀ ਸੈਣੀ ਦੇ ਨਾਲ ਉਨ੍ਹਾਂ ਦਾ ਇਕ ਵਕੀਲ ਵੀ ਥਾਣੇ ਦੇ ਅੰਦਰ ਗਿਆ ਸੀ ਪਰੰਤੂ ਉਸ ਨੂੰ ਅਲੱਗ ਕਮਰੇ ਵਿੱਚ ਬਿਠਾਇਆ ਗਿਆ           ਸੀ|

Leave a Reply

Your email address will not be published. Required fields are marked *