ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ 10ਵੇਂ ਦਿਨ ਵਿੱਚ ਦਾਖਲ

ਐਸ.ਏ.ਐਸ.ਨਗਰ, 25 ਸਤੰਬਰ (ਸ.ਬ.) ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇੜਲੀਆਂ ਲਾਈਟਾਂ ਤੇ ਜਾਰੀ ਭੁੱਖ ਹੜਤਾਲ ਅੱਜ 10ਵੇਂ ਦਿਨ ਵਿੱਚ ਦਾਖਲ ਹੋ ਗਈ ਹੈ| ਅੱਜ ਦੀ ਹੜਤਾਲ ਵਿੱਚ ਸਰਵ ਸ੍ਰੀ ਰਾਕੇਸ਼ ਵਰਮਾ, ਮੰਗਤ ਰਾਮ, ਮੁਕੇਸ਼ ਕੁਮਾਰ, ਹਨੂੰਮਾਨ ਪ੍ਰਸ਼ਾਦ, ਲੱਲਨ ਪ੍ਰਸ਼ਾਦ ਬਾਗਬਾਨੀ ਵਿਭਾਗ, ਕੈਲਾਸ਼ ਨਾਥ, ਗਿਆਨ ਸਿੰਘ ਮੁੱਲਾਪੁਰ, ਰਾਮ ਨਾਥ, ਦਰਸ਼ਨ ਲਾਲ ਪਲਾਨਿੰਗ ਬੋਰਡ ਪੰਜਾਬ ਬੈਠੇ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਅੱਜ ਦੀ ਹੜ੍ਹਤਾਲ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਚਲ ਰਹੇ ਸੰਘਰਸ਼ ਨੂੰ ਸਮਰਪਿਤ ਰਹੀ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਤਿੰਨ ਮਾਰੂ ਆਰਡੀਨੈਂਸ ਲਿਆ ਕੇ ਮਿਹਨਤਕਸ਼ ਲੋਕਾਂ ਤੇ ਹਮਲਾ ਕੀਤਾ ਗਿਆ ਹੈ| ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ| 
ਇਸ ਮੌਕੇ ਗੁਰਬਿੰਦਰ ਸਿੰਘ, ਡਾ. ਹਜਾਰਾ ਸਿੰਘ ਚੀਮਾ, ਜਗਦੀਸ਼ ਸਿੰਘ ਸਰਾਓ ਅਤੇ ਰਾਮ ਕਿਸ਼ਨ ਧੁਨਕੀਆ, ਮੰਗਤ ਰਾਮ ਪ੍ਰਧਾਨ, ਸੁਰੇਸ਼ ਕੁਮਾਰ, ਕਰਮਾਪਰੀ ਸਕੱਤਰ, ਬੈਂਕ ਮੁਲਾਜਮਾ ਦੇ ਸਾਬਕਾ ਆਗੂ ਸੱਜਣ ਸਿੰਘ ਬੈਂਸ ਅਤੇ ਸੁਰਜੀਤ ਸਿੰਘ ਮਨੀਮਾਜਰਾ ਹਾਜਿਰ ਸਨ|

Leave a Reply

Your email address will not be published. Required fields are marked *