ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਡੀ ਏ ਦੀਆਂ ਕਿਸ਼ਤਾਂ ਦੇਣ ਦੀ ਮੰਗ


ਸੰਗਰੂਰ , 31 ਅਕਤੂਬਰ (ਮਨੋਜ ਸ਼ਰਮਾ )  ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਪਸਸਫ ਦੇ ਆਗੂਆਂ ਦੀ ਮੀਟਿੰਗ ਸਾਥੀ ਮੇਲਾ ਸਿੰਘ ਪੁੰਨਾਂਵਾਲ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ  ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਆਪਣੇ ਚੌਥਾ ਦਰਜ਼ਾ ਮੁਲਾਜ਼ਮਾਂ ਨੂੰ ਵਿਕਾਸ ਟੈਕਸ ਦੇ ਨਾਂ ਤੇ ਲਾਇਆ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਤੋਂ ਛੋਟ ਦੇ ਕੇ ਅਤੇ ਵੱਖ ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਵਿੱਚ ਕੰਮ ਕਰ ਰਹੇ ਕੱਚੇ, ਠੇਕਾ ਅਤੇ ਆਉਟ ਸੋਰਸ ਕਰਮਚਾਰੀਆਂ ਤੇ ਤੁਰੰਤ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਫੇਅਰ ਐਕਟ-2016 ਲਾਗੂ ਕਰਕੇ ” ਤਿਓਹਾਰੀ ਤੋਹਫ਼ਾ ” ਦੇਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਦਿਵਾਲੀ ਦਾ ਤਿਉਹਾਰ ਮਨਾਉਣ ਲਈ 20000/ਰੂਪਏ ਸੂਦ ਰਹਿਤ ਕਰਜ਼ਾ, ਜੋ ਅਸਾਨ ਕਿਸ਼ਤਾਂ ਤੇ ਮੋੜਨ ਯੋਗ ਹੋਵੇ, ਹਰ ਚੌਥਾ ਦਰਜ਼ਾ ਰੈਗੂਲਰ, ਕੱਚੇ, ਠੇਕਾ ਅਤੇ ਆਊਟ ਸੋਰਸ ਮੁਲਾਜਮ ਨੂੰ ਦਿੱਤਾ ਜਾਵੇ| ਉਹਨਾਂ ਮੰਗ ਕੀਤੀ ਕਿ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਨੂੰ ਡੀ ਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਪਿਛਲੇ ਬਕਾਏ ਦਿਤੇ ਜਾਣ| ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਸਾਥੀ ਰਣਜੀਤ ਸਿੰਘ ਰਾਣਵਾਂ, ਪ. ਸ. ਸ. ਫ. ਜ਼ਿਲਾ ਸੰਗਰੂਰ ਦੇ ਪ੍ਰਧਾਨ ਸੀਤਾ ਰਾਮ ਸ਼ਰਮਾ, ਜਨਰਲ ਸਕੱਤਰ ਰਮੇਸ਼ ਕੁਮਾਰ, ਪੈਨਸ਼ਨਰ ਆਗੂ ਜੀਤ ਸਿੰਘ ਬੰਗਾ, ਬਿੱਕਰ ਸਿੰਘ ਸਿਬੀਆ, ਸੀਨੀਆ ਮੀਤ ਪ੍ਰਧਾਨ ਗੁਰਮੀਤ ਸਿੰਘ ਮਿੱਡਾ, ਜੁਆਇੰਟ ਸਕੱਤਰ ਹੰਸਰਾਜ  ਦੀਦਾਰਗੜੁ, ਧੂਰੀ ਤਹਿਸੀਲ ਦੇ ਪ੍ਰਧਾਨ ਇੰਦਰ ਸ਼ਰਮਾ,       ਕੇਵਲ ਸਿੰਘ ਗੁੱਜਰਾਂ, ਨਾਜਰ ਸਿੰਘ ਈਸੜਾ, ਬਲਦੇਵ ਹਥਨ, ਦਲਵਾਰਾ ਸਿੰਘ ਬਾਗਵਾਨੀ, ਅਮਰੀਕ ਸਿੰਘ           ਖੇੜੀ ਨੇ ਵੀ ਸੰਬੋਧਨ ਕੀਤਾ| 

Leave a Reply

Your email address will not be published. Required fields are marked *