ਮੁਲਾਜਮਾਂ ਦੇ ਮਸਲੇ ਹਲ ਕਰੇ ਸਰਕਾਰ: ਓਮ ਪ੍ਰਕਾਸ਼

ਐਸ.ਏ.ਐਸ.ਨਗਰ, 30 ਦਸੰਬਰ (ਸ.ਬ.) ਡੀ.ਸੀ.ਆਫਿਸ ਇੰਪਲਾਈਜ ਯੂਨੀਅਨ ਦੇ ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਲਾਜਮਾਂ ਨੂੰ ਡੀ.ਏ ਦੀ ਕਿਸ਼ਤ 1 ਜਨਵਰੀ 2016 ਤੋਂ ਦਿਤੀ ਜਾਵੇ|
ਅੱਜ ਇੱਕ ਬਿਆਨ ਵਿੱਚ ਸ੍ਰੀ ਓਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਈ ਏ ਐਸ ਅਤੇ ਆਈ ਪੀ ਐਸ ਅਫਸਰਾਂ ਨੂੰ ਪੇ ਕਮਿਸ਼ਨ ਦਾ ਲਾਭ ਦਿਤਾ ਹੈ ਪਰ ਇਸਦਾ ਲਾਭ ਸਰਕਾਰੀ ਮੁਲਾਜਮਾਂ ਨੂੰ ਨਹੀਂ ਦਿਤਾ| ਸਰਕਾਰ ਨੇ ਡੀ.ਏ ਦੀ ਕਿਸ਼ਤ ਵੀ ਇਕ ਜਨਵਰੀ 2017 ਤੋਂ ਦਿਤੀ ਹੈ ਜੋ ਕਿ ਇਕ ਜਨਵਰੀ 2016 ਤੋਂ ਦਿਤੀ ਜਾਣੀ ਚਾਹੀਦੀ ਸੀ| ਉਹਨਾਂ ਚਿਤਾਵਨੀ ਦਿਤੀ ਕਿ ਪੰਜਾਬ ਸਰਕਾਰ ਨੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਮੁਲਾਜਮਾਂ ਨੂੰ ਡੀ.ਏ ਦੀ ਕਿਸ਼ਤ 1 ਜਨਵਰੀ 2016 ਤੋਂ ਨਹੀਂ ਦਿਤੀ ਤਾਂ ਇਸ ਦਾ ਖਾਮਿਆਜਾ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਭੁਗਤਣਾ ਪਵੇਗਾ|

Leave a Reply

Your email address will not be published. Required fields are marked *