ਮੁਲਾਜਮਾਂ ਨਾਲ ਕੀਤੇ ਵਾਇਦੇ ਪੂਰੇ ਕਰੇ ਸਰਕਾਰ : ਸਿੱਧੂ

ਐਸ. ਏ. ਐਸ ਨਗਰ, 27 ਮਾਰਚ (ਭਗਵੰਤ ਸਿੰਘ ਬੇਦੀ) ਪੰਜਾਬ ਸਰਕਾਰ ਵਲੋਂ ਮੁਲਾਜਮਾਂ ਅਤੇ ਸੇਵਾ ਮੁਕਤ ਕਰਮਚਾਰੀਆ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਤੋਂ ਬਾਅਦ ਮੁਲਾਜਮਾਂ ਵਿੱਚ ਰੋਸ ਫੈਲ ਗਿਆ ਹੈ| ਵੱਖ-ਵੱਖ ਦਫਤਰਾਂ ਦੀਆਂ ਜਥੇਬੰਦੀਆਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਣ ਦੇ ਰਾਹ ਤੁਰਨ ਲਈ ਤਿਆਰ ਹਨ| ਪੰਜਾਬ ਯੂ. ਟੀ ਮੁਲਾਜਮ ਜਾਇੰਟ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ ਪਿਛਲੀ ਸਰਕਾਰ ਦੇ ਸਮੇਂ ਤੋਂ 22 ਮਹੀਨਿਆਂ ਦੇ ਡੀ. ਏ ਦਾ ਬਕਾਇਆ ਦੇਣ ਲਈ ਸਰਕਾਰ ਅਜੇ ਤਿਆਰ ਨਹੀਂ ਹੈ ਇਸ ਤੋਂ ਬਿਨਾ ਤਿੰਨ ਹੋਰ ਡੀ. ਏ ਦੀਆਂ ਕਿਸ਼ਤਾਂ ਜਨਵਰੀ 2017 ਜੁਲਾਈ 17 ਅਤੇ ਜਨਵਰੀ 18 ਦੀ ਅਦਾਇਗੀ ਵੀ ਸਰਕਾਰ ਰੋਕੀ ਬੈਠੀ ਹੈ| ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਸ੍ਰੀ. ਸਿੱਧੂ ਨੇ ਕਿਹਾ ਕਿ ਸਰਕਾਰ ਬਕਾਏ ਤਾਂ ਨਹੀਂ ਦਿੱਤੇ ਪਰ ਹਰੇਕ ਕਰਮਚਾਰੀ ਤੇ 2400 ਰੁਪਏ ਸਲਾਨਾ ਟੈਕਸ ਜਰੂਰ ਲਾ ਦਿੱਤਾ ਹੈ ਇਹ ਟੈਕਸ ਅਧਿਕਾਰੀ ਤੇ ਵੀ 2400 ਅਤੇ ਦਰਜਾ ਚਾਰ ਤੇ ਵੀ ਏਨਾ ਹੀ ਹੈ, ਉਹਨਾਂ ਕਿਹਾ ਕਿ ਸਰਕਾਰ ਵਾਧੂ ਟੈਕਸ ਤੁਰੰਤ ਵਾਪਸ ਲਏ| ਉਹਨਾਂ ਮੰਗ ਕੀਤੀ ਕਿ ਅਕਤੂਬਰ 2016 ਦੇ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਿੱਤੀ ਜਾਵੇ| ਸ੍ਰੀ ਸਿੱਧੂ ਨੇ ਕਿਹਾ ਕਿ ਡੀ. ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੇ-ਕਮਿਸ਼ਨ ਦੀ ਰਿਪੋਰਟ ਵੀ ਸਰਕਾਰ ਲਾਗੂ ਕਰਨ ਬਾਰੇ ਨਹੀਂ ਸੋਚ ਰਹੀ, ਇਹ ਪੇ-ਕਮਿਸ਼ਨ ਜਨਵਰੀ 16 ਤੋਂ ਲਾਗੂ ਹੋਣਾ ਸੀ ਪਰ ਮਾਰਚ 18 ਤੱਕ ਇਸ ਤੇ ਕੋਈ ਅਹਿਮ ਕੰਮ ਵੀ ਨਹੀਂ ਹੋਇਆ| ਮੁਲਾਜ਼ਮਾਂ ਦੀ ਮੰਗ ਹੈ ਕਿ ਡੀ. ਏ. ਨੂੰ ਡੀ. ਪੀ ਬਣਾ ਕੇ ਮੁਲਾਜਮਾਂ ਨੂੰ ਰਾਹਤ ਦਿੱਤੀ ਜਾਵੇ ਇਸ ਤੋਂ ਬਿਨਾ ਪੰਚਾਇਤ ਵਿਭਾਗ ਸਿੰਜਾਈ ਵਿਭਾਗ, ਪੁੱਡਾ ਸਮੇਤ ਬਹੁਤ ਸਾਰੇ ਦਫਤਰਾਂ ਦੇ ਮੁਲਾਜਮਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਨਹੀਂ ਹੈ| ਸ੍ਰੀ. ਸਿੱਧੂ ਨੇ ਕਿਹਾ ਕਿ ਸਕਤਰੇਤ ਤੋਂ ਲੈ ਕੇ ਵੱਖ-ਵੱਖ ਵਿਭਾਗ ਦੇ ਮੁਲਾਜਮ ਜਲਦੀ ਹੀ ਲਾਮਬੰਦ ਹੋ ਕੇ ਸੰਘਰਸ਼ ਦਾ ਬਿਗਲ ਵਜਾਉਣਗੇ| ਇਸ ਸਮੇਂ ਪੰਚਾਇਤ ਵਿਭਾਗ ਦੇ ਪ੍ਰਧਾਨ ਜਸਬੀਰ ਸਿੰਘ, ਪੁੱਡਾ ਦੇ ਪ੍ਰਧਾਨ ਬਲਬੀਰ ਸਿੰਘ ਭੌਰਾ, ਗੁਰਮੀਤ ਸਿੰਘ ਧਨੋਆ, ਬਲਜੀਤ ਸਿੰਘ ਸੈਣੀ, ਦਲਬੀਰ ਸਿੰਘ ਜਨਸਿਹਤ ਵਿਭਾਗ ਜਗਦੇਵ ਕੌਲ ਅਤੇ ਦਰਜਾ ਚਾਰ ਮੁਲਾਜਮ ਆਗੂ ਕੁਲਦੀਪ ਸਿੰਘ ਦਿਆਲਪੁਰਾ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਵੱਡਾ ਸੰਘਰਸ਼ ਹੀ ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਪਾਲਿਸੀਆਂ ਨੂੰ ਨੱਥ ਪਾ ਸਕਦਾ ਹੈ| ਇਸੇ ਦੌਰਾਨ ਹਾਲ ਵਿੱਚ ਹੀ ਸਿੱਖਿਆ ਬੋਰਡ ਤੋਂ ਉਪ ਸੱਕਤਰ ਵਜੋਂ ਰਿਟਾਇਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਮੁੱਖ ਕਾਰਨ ਕਾਂਗਰਸ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਹਨ, ਸ੍ਰ. ਮਾਨ ਨੇ ਕਿਹਾ ਕਿ ਉਹ ਮੁਲਾਜਮਾਂ ਅਤੇ ਰਿਟਾਇਰ ਮੁਲਾਜਮਾਂ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨਗੇ ਤਾਂ ਕਿ ਕਾਂਗਰਸ ਦੀਆਂ ਮੁਲਾਜਮ ਅਤੇ ਲੋਕ ਵਿਰੋਧੀ ਪਾਲਿਸੀਆਂ ਨੂੰ ਇੱਕਠੇ ਹੋ ਕੇ ਰੋਕਿਆ ਜਾ ਸਕੇ|

Leave a Reply

Your email address will not be published. Required fields are marked *