ਮੁਲਾਜਮ ਆਗੂ ਕਰਤਾਰ ਸਿੰਘ ਪਾਲ ਨੂੰ ਸਦਮਾ, ਭਰਾ ਦਾ ਦੇਹਾਂਤ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਮੁਲਾਜਮ ਆਗੂ ਅਤੇ ਪੰਜਾਬ-ਯੂ ਟੀ ਮੁਲਾਜਮਾਂ ਦੀ ਸਾਂਝੀ ਐਕਸਨ ਕਮੇਟੀ ਦੇ ਪ੍ਰਧਾਨ ਸ੍ਰ. ਕਰਤਾਰ ਸਿੰਘ ਪਾਲ ਨੂੰ ਉਸ ਵੇਲੇ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਵੱਡੇ ਭਰਾ ਤਰਲੋਚਨ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਮਰਹੂਮ ਤਰਲੋਚਨ ਸਿੰਘ ਪੰਜਾਬ ਰੋਡਵੇਜ ਰੋਪੜ ਡਿੱਪੂ ਦੇ ਸਾਬਕਾ ਕਰਮਚਾਰੀ, ਕਰਮਚਾਰੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ|
ਉਹਨਾਂ ਕਿਹਾ ਕਿ ਮਰਹੂਮ ਤਰਲੋਚਨ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਮੁਗਲਮਾਜਰੀ ਨੇੜੇ ਕੁਰਾਲੀ ਵਿਖੇ 2 ਮਈ ਨੂੰ ਹੋਵੇਗੀ|

Leave a Reply

Your email address will not be published. Required fields are marked *