ਮੁਲਾਜ਼ਮਾਂ ਵੱਲੋਂ ਮੁਹਾਲੀ ਵਿਖੇ ਰੈਲੀਆਂ ਦਾ ਦੌਰ ਸ਼ੁਰੂ


ਐਸ ਏ ਐਸ  ਨਗਰ, 12 ਨਵੰਬਰ  ( ਸ.ਬ. ) ਪੰਜਾਬ ਸਰਕਾਰ ਦੇ ਖਿਲਾਫ ਕਰਮਚਾਰੀਆਂ ਵੱਲੋਂ ਰਾਜ ਭਰ ਵਿੱਚ ਰੈਲੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਲੜੀ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ., ਪੰਜਾਬ ਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਅਤੇ ਮੁਲਾਜ਼ਮਾਂ ਦੇ ਰਾਜਨੀਤਿਕ ਵਿੰਗ ਵੱਲੋਂ ਸਾਂਝੇ ਤੌਰ ਤੇ ਪੁੱਡਾ ਗਰਾਉਂਡ ਮੁਹਾਲੀ ਵਿਖੇ ਰੈਲੀ ਕਰਕੇ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੱਖ ਵੱਖ ਜੱਥੇਬੰਦੀਆਂ ਨਾਲ ਸਰਕਾਰ ਵੱਲੋਂ ਕੀਤੀਆਂ ਮੀਟਿੰਗਾਂ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਵੀ ਗਈਆਂ ਸਨ, ਉਨ੍ਹਾਂ ਸਬੰਧੀ ਵੀ ਪੱਤਰ ਜਾਰੀ ਨਹੀਂ ਹੋਏ, ਜਿਸ ਕਰਕੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ| ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜ਼ਮਾਂ ਸਬੰਧੀ ਕੀਤੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਹੈ ਅਤੇ ਅਕਾਲੀ ਭਾਜਪਾ ਸਰਕਾਰ ਸਮੇਂ ਦੀਆਂ ਲੰਬਿਤ ਮੰਗਾਂ ਮੰਨਣ ਦੀ ਥਾਂ ਇਨ੍ਹਾਂ ਮੰਗਾਂ ਦੀ ਸੂਚੀ ਵਿੱਚ ਹੋਰ ਵਾਧਾ ਕੀਤਾ ਹੈ|  
ਉਹਨਾਂ ਕਿਹਾ ਕਿ ਪੰਜਾਬ ਰਾਜ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗਿਣਤੀ ਲਗਭੱਗ 8 ਲੱਖ ਦੇ ਕਰੀਬ ਹੈ ਅਤੇ ਜੇ 5 ਵੋਟਾਂ ਵੀ ਪ੍ਰਤੀ ਵਿਅਕਤੀ ਗਿਣੀਆਂ ਜਾਣ ਤਾਂ 45 ਲੱਖ ਵੋਟ ਕੇਵਲ ਮੁਲਾਜ਼ਮ ਵਰਗ ਦੀ ਹੈ ਜੋ ਕਿ ਕੁੱਲ ਵੋਟਿੰਗ ਦਾ ਤੀਜਾ ਹਿੱਸਾ ਹੈ|  ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸਮੂਚਾ ਮੁਲਾਜ਼ਮ ਵਰਗ ਦੁਖੀ ਹੈ ਅਤੇ ਉਨ੍ਹਾਂ ਦਾ ਰਾਜਨੀਤੀਕ ਵਿੰਗ ਹੀ ਆਉਣ ਵਾਲੀਆਂ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਵੋਟਾਂ ਸਬੰਧੀ ਫੈਸਲਾ ਕਰੇਗਾ|  
ਬੁਲਾਰਿਆਂ ਨੇ ਕਿਹਾ  ਕਿ ਤਿਉਹਾਰਾਂ ਦੇ ਸਮੇਂ ਨੂੰ ਵੇਖਦਿਆਂ ਹਰੇਕ ਮੁਲਾਜ਼ਮ ਸਰਕਾਰ ਦੇ ਮੁੰਹ ਵੱਲ ਤੱਕ ਰਿਹਾ ਹੈ|  ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ  ਯੂ.ਟੀ ਦੇ ਦੇ ਚੰਡੀਗੜ੍ਹ ਅਤੇ ਮੁਹਾਲੀ ਸਥਿਤੀ                ਡਾਇਰੈਕਟੋਰੇਟਾਂ ਦੇ ਆਹੁਦੇਦਾਰਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਜਿਵੇਂ ਕਿ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਦੁਕਾਨਦਾਰ ਆਦਿ ਨੂੰ ਨਾਲ ਲੈਕੇ ਵੱਡੇ ਸੰਘਰਸ਼ ਕੀਤੇ ਜਾਣਗੇ ਤਾਂ ਜੋ ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ ਜਾ ਸਕੇ| ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਮੌਕੇ ਮਹਿੰਗਾਈ ਭੱਤੇ ਦੀ ਕਿਸਤ ਤੁਰੰਤ ਦਿਤੀ ਜਾਵੇ| 
ਇਸ ਮੌਕੇ ਸਾਂਝਾ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਕਨਵੀਨਰ ਨਿਰਮਲ ਸਿੰਘ ਸੈਣੀ, ਪਸ਼ੂ ਪਾਲਣ ਵਿਭਾਗ ਤੋਂ ਸ਼ਮਸ਼ੇਰ ਸਿੰਘ, ਗੁਰਮੇਲ ਸਿੱਧੂ, ਵਿੱਤ ਤੇ ਯੋਜਨਾ ਵਿਭਾਗ ਤੋਂ ਮਨਦੀਪ ਸਿੱਧੂ, ਕੰਵਲਜੀਤ ਕੌਰ, ਪੰਜਾਬ ਸਿਵਲ ਸਕੱਤਰੇਤ ਤੋਂ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਪੈਨਸ਼ਨਰਜ਼ ਫਰੰਟ ਤੋਂ ਕਰਮ ਸਿੰਘ ਧਨੋਆ, ਜਗਦੀਸ਼ ਸਿੰਘ, ਮਲਕੀਤ ਸਿੰਘ, ਅਮਰਜੀਤ ਵਾਲੀਆ, ਰਵਿੰਦਰ ਕੌਰ ਗਿੱਲ, ਖੇਤੀਬਾੜੀ ਵਿਭਾਗ ਤੋਂ ਅਮਿਤ ਕਟੋਚ, ਪੰਚਾਇਤ ਵਿਭਾਗ ਤੋਂ ਜਗਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਸਵਿੰਦਰ ਸਿੰਘ, ਜਲ ਸਰੋਤ ਤੋਂ ਸੁਰਿੰਦਰ ਸਿੰਘ, ਪੁੱਡਾ ਤੋਂ ਚਰਨਜੀਤ ਕੌਰ, ਸਫਾਈ ਕਰਮਚਾਰੀਆਂ ਦੇ ਪ੍ਰਧਾਨ  ਹੰਸ ਰਾਜ, ਗੁਰਮੁੱਖ ਸਿੰਘ ਰਾਜਪੁਰਾ, ਰਣਜੀਤ ਸਿੰਘ ਡਿਪਟੀ ਸਕੱਤਰ ਸਿੱਖਿਆ, ਹੋਮ ਗਾਰਡ ਵੈਲਫੇਅਰ ਦੇ ਪ੍ਰਧਾਨ ਗੁਰਦੀਪ ਸਿੰਘ, ਗੁਰਮੇਲ ਸਿੰਘ ਮੌਜੋਵਾਲ ਵੀ ਮੌਜੂਦ ਸਨ| 

Leave a Reply

Your email address will not be published. Required fields are marked *