ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਵਿਸ਼ਾਲ ਰੋਸ ਮਾਰਚ ਸਰਕਾਰ ਤੇ ਵਾਅਦਾ ਖਿਲਾਫੀ ਦਾ ਇਲਜਾਮ ਲਗਾਇਆ

ਐਸ.ਏ.ਐਸ.ਨਗਰ, 12 ਫਰਵਰੀ (ਸ.ਬ.) ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਅੱਜ ਮੁਹਾਲੀ ਦੇ ਵਾਈ.ਪੀ.ਐਸ. ਗਰਾਉਂਡ ਵਿੱਚ ਲਾ-ਮਿਸਾਲ ਇਕੱਠ ਕਰਦਿਆਂ ਸਰਕਾਰ ਵਿਰੁੱਧ ਰੈਲੀ ਕੀਤੀ ਗਈ। ਰੈਲੀ ਵਿੱਚ ਪੈਨਸ਼ਨਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਭਾਗ ਲਿਆ। ਪੰਜਾਬ ਸਕੱਤਰੇਤ ਅਤੇ ਚੰਡੀਗੜ੍ਹ/ਮੁਹਾਲੀ ਸਥਿਤ ਡਾਇਰੈਕਟੋਰੇਟਾਂ ਤੋਂ ਕਰਮਚਾਰੀ ਕਾਫਿਲੇ ਦੀ ਸ਼ਕਲ ਵਿੱਚ ਕਾਰ ਰੈਲੀ ਕੱਢਦੇ ਹੋਏ ਵਾਈ.ਪੀ.ਐਸ. ਗਰਾਉਂਡ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਆਗਣਵਾੜੀ ਵਰਕਰ, ਆਸ਼ਾ ਵਰਕਰ, ਕੱਚੇ ਸਿਹਤਕਾਮੇ, ਮਾਸਟਰ ਕਾਡਰ, ਆਈ.ਟੀ.ਆਈ. ਯੂਨੀਅਨ ਅਤੇ ਪੀ.ਐਸ.ਐਮ.ਐਸ.ਯ.ੂ ਦੇ ਕਰਮਚਾਰੀ ਵੀ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਖਹਿਰਾ ਅਤੇ ਹੋਰਨਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਬਜ਼ੁਰਗਾਂ ਨੂੰ ਸੰਘਰਸ਼ ਦੀ ਰਾਹ ਤੇ ਤੌਰ ਕੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਭਾਈਵਾਲ ਹੋਣ ਦਾ ਸਬੂਤ ਦੇ ਰਹੀ ਹੈ। ਪੈਂਨਸ਼ਨਰ ਪਿਛਲੇ ਕਈ ਸਾਲਾਂ ਤੋਂ ਪੈਂਨਸ਼ਨ ਵਿੱਚ ਵਾਧੇ ਲਈ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ, ਪ੍ਰੰਤੂ ਸਰਕਾਰ ਉਨ੍ਹਾਂ ਦੇ ਡੀ.ਏ. ਦੀਆਂ ਕਈ ਕਿਸ਼ਤਾਂ ਅਤੇ ਡੀ.ਏ. ਦਾ ਬਕਾਇਆ ਦੱਬੀਂ ਬੈਠੀ ਹੈ।

ਰੈਲੀ ਦੇ ਅੰਤ ਵਿੱਚ ਮੁਲਾਜ਼ਮਾਂ ਵੱਲੋਂ ਮੁਹਾਲੀ ਸ਼ਹਿਰ ਦੇ ਅੰਦਰ ਕਈ ਕਿਲੋਮੀਟਰ ਲੰਮਾ ਮਾਰਚ ਕੱਢਿਆ ਗਿਆ ਅਤੇ ਆਮ ਨਾਗਰਿਕਾਂ ਨੂੰ ਪਰਚੇ ਵੰਡ ਕੇ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕੀਤਾ ਗਿਆ।

ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ, ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਕੇਂਦਰੀ ਸਕੇਲ ਲਾਗੂ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਤੱਕ ਕੇਂਦਰੀ ਪੈਟਰਨ ਤੇ ਐਨਪੀਐਸ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਫੈਮਲੀ ਪੈਨਸ਼ਨ, ਗੁਮਸ਼ੁਦਾ ਮੁਲਾਜ਼ਮਾਂ ਲਈ ਫੈਮਲੀ ਪੈਨਸ਼ਨ, ਮਿਤੀ 01.01.2004 ਤੋਂ ਮਿਤੀ 20.10.2009 ਤੱਕ ਦੇ ਐਨਪੀਐਸ ਮੁਲਾਜ਼ਮ ਜੋ ਸਾਲ 2004 ਤੋਂ ਪਹਿਲਾਂ ਕਿਸੇ ਹੋਰ ਵਿਭਾਗ ਵਿੱਚ ਸਰਕਾਰੀ ਨੌਕਰੀ ਵਿੱਚ ਸਨ, ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਆਪਸ਼ਨ ਦੇਣੀ, ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਨਾ, ਮਹਿੰਗਾਈ ਭੱਤੇ ਨੂੰ ਬੇਸਿਕ ਤਨਖਾਹ ਵਿੱਚ ਮਰਜ ਕਰਨਾ, ਪ੍ਰੋਫੈਸ਼ਨਲ ਟੈਕਸ ਸਬੰਧੀ ਪੱਤਰ ਵਾਪਿਸ ਲੈਣਾ, ਹਦਾਇਤਾਂ ਮਿਤੀ 15.01.2015 ਨੂੰ ਰੱਦ ਕਰਦੇ ਹੋਏ ਪਰਖਕਾਲ ਸਮੇਂ ਦੀ ਪੂਰੀ ਤਨਖਾਹ ਦੇਣਾਂ ਅਤੇ ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 02 ਸਾਲ ਕਰਨਾ, ਸੇਵਾਦਰਾਂ ਦੀਆਂ ਵੱਖ ਵੱਖ ਕਾਡਰਾਂ ਵਿੱਚ ਪਦ ਉੱਨਤੀ ਕਰਨਾ ਅਤੇ ਸਿੱਧੀ ਭਰਤੀ ਕਰਨਾ, ਤਰੁੱਟੀਆਂ ਦੂਰ ਕਰਦੇ ਹੋਏ ਕੈਸ਼ਲੈਸ ਹੈਲਥ ਸਕੀਮ ਮੁੜ ਲਾਗੂ ਕਰਨਾ, ਪੈਨਸ਼ਨਰਾਂ ਨੂੰ 85 ਸਾਲ ਦੀ ਉਮਰ ਤੇ ਪੈਨਸ਼ਨ ਦੁੱਗਣੀ ਕਰਨਾ, ਏ.ਸੀ.ਪੀ. ਸਕੀਮ ਤਹਿਤ ਡੀਏਪੀਸੀ ਦੀ ਤਰਜ ਤੇ ਅਗਲੀ ਗ੍ਰੇਡ ਪੇਅ ਦੇਣਾ, ਲੰਮੇ ਸਮੇਂ ਤੋਂ ਪੈਂਡਿੰਗ ਡੀ.ਏ ਅਤੇ ਏਰੀਅਰ ਦੀ ਅਦਾਇਗੀ ਕਰਨਾ ਆਦਿ ਮੰਗਾਂ ਸ਼ਾਮਿਲ ਸਨ।

ਇਸ ਮੌਕੇ ਪੈਨਸ਼ਨਰ ਫਰੰਟ ਤੋਂ ਸ਼੍ਰੀ ਠਾਕੁਰ ਸਿੰਘ, ਸੱਜਣ ਸਿੰਘ, ਰਣਬੀਰ ਢਿਲੋਂ, ਸ਼ਾਝਾ ਮੁਲਾਜਮ ਮੰਚ ਤੋਂ ਸ਼ਤੀਸ਼ ਰਾਣਾ, ਪਰਵਿੰਦਰ ਸਿੰਘ ਖੰਘੂੜਾ, ਦਵਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਵਿਜੈ ਕੁਮਾਰ ਜਗਤਾਰ ਸਿੰਘ ਪੀ.ਆਰ.ਟੀ.ਸੀ., ਕਰਤਾਰ ਸਿੰਘ ਪਾਲ, ਪ੍ਰੀਤਮ ਸਿੰਘ ਨਾਗਾ, ਬਲਵਿੰਦਰ ਸਿੰਘ ਸੋਹੀ, ਮੋਹਨ ਸਿੰਘ , ਸੁਰਿੰਦਰ ਸਿੰਘ, ਪਰਮਜੀਤ ਸਿੰਘ ਬੈਨੀਪਾਲ, ਹਰਮਿੰਦਰ ਸਿੰਘ ਸੋਹੀ, ਹਰਬੰਸ ਸਿੰਘ ਰਿਆੜ ਰਸ਼ਪਾਲ ਸਿੰਘ, ਮਨਜੀਤ ਸਿੰਘ ਸੈਣੀ, ਹੋਮ ਗਾਰਡ ਤੋਂ ਗੁਰਦੀਪ ਸਿੰਘ, ਕੇਵਲ ਸਿੰਘ, ਨਰੇਸ਼ ਕੁਮਾਰ ਪਠਾਨਕੋਟ ਜੁਆਇੰਟ ਫਰੰਟ, ਗੁਰਮੇਲ ਸਿੰਘ ਮੈਡਲੇ, ਗਗਨ ਗੋਇਲ ਡੀ.ਜੀ.ਆਰ ਆਫਿਸ, ਹਰਗੋਬਿੰਦ ਕੌਰ ਪ੍ਰਧਾਨ ਆਂਗਣਵਾੜੀ ਵਰਕਰ ਅਤੇ ਨਿਰਮਲ ਸਿੰਘ ਧਾਲੀਵਾਲ ਵੀ ਹਾਜਿਰ ਸਨ।

Leave a Reply

Your email address will not be published. Required fields are marked *