ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰਾਜ ਪੱਧਰੀ ਹੱਲਾ ਬੋਲ ਰੈਲੀ

ਐਸ. ਏ. ਐਸ. ਨਗਰ, 24 ਮਾਰਚ (ਸ.ਬ.) ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੇ ਝੰਡੇਹੇਠ ਪੰਜਾਬ ਭਰ ਤੋਂ ਆਏ ਹਜ਼ਾਰਾਂ ਸਰਕਾਰੀ, ਅਰਧ ਸਰਕਾਰੀ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਇਥੇ ਫੇਜ਼-6 ਵਿਖੇ ਹੱਲਾ ਬੋਲ ਰੈਲੀ ਕਰਕੇ ਕੈਪਟਨ ਸਰਕਾਰ ਵਲੋਂ ਵਾਇਦਾ ਖਿਲਾਫੀ ਅਤੇ ਮੁਲਾਜ਼ਮ ਦੋਖੀ ਫੈਸਲੇ ਕਰਨ ਵਿਰੁੱਧ ਅਤੇ 10 ਸੂਤਰੀ ਮੰਗਾਂ ਦੀ ਪ੍ਰਾਪਤੀ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ| ਰੈਲੀ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਪੰਜਾਬ, ਸੱਜਨ ਸਿੰਘ ਚੇਅਰਮੈਨ ਪ. ਸ. ਸ. ਫ., ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ. ਸ. ਸ. ਫ., ਰਣਬੀਰ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਪ. ਸ. ਸ. ਫ., ਹਰਭਜਨ ਸਿੰਘ ਪਿਲਖਣੀ ਪ੍ਰਧਾਨ ਪੀ.ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ), ਅਸ਼ੀਸ਼ ਜੁਲਾਹਾ ਜਨਰਲ ਸਕੱਤਰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਵਿੱਚ ਕੀਤੇ ਵਾਅਦਿਆਂ ਬਾਰੇ ਇੱਕ ਸਾਲ ਤੋਂ ਧਾਰਨ ਕੀਤੀ ”ਚੁੱਪ” ਅਤੇ ਨਵੇਂ ਕੀਤੇ ਮੁਲਾਜ਼ਮ ਦੋਖੀ ਫੈਸਲਿਆਂ ਕਾਰਨ ਪਾਣੀ ਸਿਰਾਂ ਤੋਂ ਟੱਪ ਗਿਆ ਹੈ, ਇਸ ਲਈ ਜੇਕਰ ਤੁਰੰਤ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ|
ਰੈਲੀ ਨੂੰ ਰਣਜੀਤ ਸਿੰਘ ਰਾਣਵਾਂ, ਬਲਕਾਰ ਸਿੰਘ ਵਲਟੋਹਾ, ਜਗਦੀਸ਼ ਸਿੰਘ ਚਾਹਲ, ਸੁਰਿੰਦਰ ਸਿੰਘ, ਕਰਤਾਰ ਸਿੰਘ ਪਾਲ, ਸਤਿਨਾਮ ਸਿੰਘ ਛਲੇੜੀ, ਉਤਮ ਸਿੰਘ ਬਾਗੜੀ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਮੰਗਵਾਲ, ਮੋਹਨ ਸਿੰਘ ( ਸਫਾਈ ਕਰਮਚਾਰੀ ਫੈਡਰੇਸ਼ਨ) ਅਤੇ ਹੋਰਨਾਂ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਕਾਰਨ ਮੰਗਾਂ ਮੰਨਣ ਦੀ ਥਾਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ| ਇਸ ਕਾਰਨ ਉਹ ਸਾਰੇ ਸਰਕਾਰ ਵਿਰੁੱਧ ਆਰ ਪਾਰ ਦੇ ਸੰਘਰਸ਼ ਵੱਲ ਚੱਲਣ ਲਈ ਮਜਬੂਰ ਹਨ| ਬੁਲਾਰਿਆਂ ਨੇ 10-12 ਸਾਲਾਂ ਤੋਂ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਕੇ ਮੁਢਲੀ ਤਨਖਾਹ ਤੇ ਲਿਆਉਣ, ਸਿੱਖਿਆ ਅਤੇ ਸਿਹਤ ਦੇ ਵਿਪਾਰੀਕਰਨ ਅਤੇ ਸੰਘਰਸ਼ਾਂ ਨੂੰ ਕੁਚਲਣ ਲਈ ਪਕੋਕਾ ਵਰਗੇ ਕਾਲੇ ਕਾਨੂੰਨ ਲਿਆਉਣ ਦੇ ਮਾਰੂ ਕਾਰੇ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਮੁਲਾਜ਼ਮ ਤੇ ਪੈਨਸ਼ਨਰ ਐਕਸ਼ ਕਮੇਟੀ ਇਨ੍ਹਾਂ ਕਾਲੀਆ ਨੀਤੀਆਂ ਨੂੰ ਭਾਂਜ ਦੇਣ ਲਈ ਸੰਘਰਸ਼ ਤੇਜ਼ ਕਰੇਗੀ|

Leave a Reply

Your email address will not be published. Required fields are marked *