ਮੁਸਲਮਾਨਾਂ ਦੇ ਇਕ ਹੱਥ ਵਿੱਚ ਕੁਰਾਨ ਅਤੇ ਦੂਜੇ ਵਿੱਚ ਕੰਪਿਊਟਰ ਹੋਵੇ : ਮੋਦੀ

ਨਵੀਂ ਦਿੱਲੀ, 1 ਮਾਰਚ (ਸ.ਬ.) ਦਿੱਲੀ ਦੇ ਵਿਗਿਆਨ ਭਵਨ ਵਿੱਚ ਇਸਲਾਮਿਕ ਵਿਰਾਸਤ ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆਂ ਭਰ ਦੇ ਮਜਹਬ ਅਤੇ ਮਤ ਭਾਰਤ ਦੀ ਮਿੱਟੀ ਵਿੱਚ ਪੈਦਾ ਹੋਏ ਹਨ| ਇੱਥੋਂ ਦੀ ਹਵਾ ਵਿੱਚ ਉਨ੍ਹਾਂ ਨੇ ਜ਼ਿੰਦਗੀ ਪਾਈ, ਸਾਹ ਲਿਆ| ਭਾਵੇਂ ਉਹ 2500 ਸਾਲ ਪਹਿਲਾਂ ਭਗਵਾਨ ਬੁੱਧ ਹੋਣ ਜਾਂ ਪਿਛਲੀ ਸ਼ਤਾਬਦੀ ਵਿੱਚ ਮਹਾਤਮਾ ਗਾਂਧੀ| ਅਮਨ ਅਤੇ ਪਿਆਰ ਦੇ ਪੈਗਾਮ ਦੀ ਖੁਸ਼ਬੂ ਭਾਰਤ ਦੇ ਚਮਨ ਤੋਂ ਸਾਰੀ ਦੁਨੀਆਂ ਵਿੱਚ ਫੈਲੀ ਹੈ| ਇਸ ਦੌਰਾਨ ਜਾਰਡਨ ਦੇ ਕਿੰਗ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਵੀ ਉਥੇ ਮੌਜੂਦ ਸਨ| ਮੋਦੀ ਨੇ ਸ਼ਾਦ ਦੀ ਤਰ੍ਹਾਂ ਮੁਖਤਿਆਰ ਹੁੰਦੇ ਹੋਏ ਕਿਹਾ ਕਿ ਤੁਹਾਡਾ ਵਤਨ ਅਤੇ ਸਾਡਾ ਦੋਸਤ ਦੇਸ਼ ਜਾਰਡਨ ਇਤਿਹਾਸ ਦੀਆਂ ਕਿਤਾਬਾਂ ਅਤੇ ਧਰਮ ਦੇ ਗ੍ਰੰਥਾਂ ਵਿੱਚ ਇਕ ਅਮਿੱਟ ਨਾਂ ਹੈ| ਜਾਰਡਨ ਇਕ ਅਜਿਹੀ ਪਵਿੱਤਰ ਭੂਮੀ ਤੇ ਆਬਾਦ ਹੈ, ਜਿੱਥੋਂ ਖੁਦਾ ਦਾ ਪੈਗਾਮ ਪੈਗੰਬਰਾਂ ਅਤੇ ਸੰਤਾਂ ਦੀ ਆਵਾਜ਼ ਬਣ ਕੇ ਦੁਨੀਆਂ ਭਰ ਵਿੱਚ ਗੂੰਜਿਆ|

Leave a Reply

Your email address will not be published. Required fields are marked *