ਮੁਸਲਮਾਨਾਂ ਨੂੰ ਸਾਂਤਾ ਦੀ ਪੋਸ਼ਾਕ ਪਹਿਨਾਉਣ ਵਾਲਿਆਂ ਨੂੰ ਮਿਲੀ ਧਮਕੀ

ਜਕਾਰਤਾ, 23 ਦਸੰਬਰ (ਸ.ਬ.) ਕ੍ਰਿਸਮਸ ਦੇ ਮੌਕੇ ਤੇ ਇੰਡੋਨੇਸ਼ੀਆ ਵਿਚ ਇਕ ਇਸਲਾਮਿਕ ਸੰਗਠਨ ਨੇ ਧਮਕੀ ਦਿੱਤੀ ਹੈ| ਇਸਲਾਮਿਕ ਡਿਫੈਂਡਰਸ ਫਰੰਟ ਨੇ ਇਹ ਧਮਕੀ ਉਨ੍ਹਾਂ ਕੰਪਨੀਆਂ ਨੂੰ ਦਿੱਤੀ ਹੈ, ਜੋ ਤਿਉਹਾਰ ਦੌਰਾਨ ਆਪਣੇ ਇੱਥੇ ਮੁਸਲਿਮ ਕਰਮਚਾਰੀਆਂ ਤੇ ਸਾਂਤਾ ਕਲਾਜ ਦੀ ਪੋਸ਼ਾਕ ਪਹਿਣਨ ਦਾ ਦਬਾਅ ਬਣਾਉਂਦੀਆਂ ਹਨ| ਇਸਲਾਮਿਕ ਸੰਗਠਨ ਨੇ ਇਸ ਬਾਬਤ ਕਿਹਾ ਹੈ ਕਿ ਉਹ ਇਸ ਨੂੰ ਲੈ ਕੇ ਇਕ ਮੁਹਿੰਮ ਚਲਾਏਗਾ| ਸੰਗਠਨ ਦਾ ਦਾਅਵਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੇ ਮੁਸਲਿਮ ਬਹੁਗਿਣਤੀ ਦੇਸ਼ ਵਿਚ ਮੁਸਲਮਾਨਾਂ ਨਾਲ ਅਜਿਹਾ ਕਰਨਾ ਮਨੁੱਖੀ ਅਧਿਕਾਰ ਦਾ ਉਲੰਘਣ ਕਰਨਾ ਹੈ| ਦੱਸਣਯੋਗ ਹੈ ਕਿ ਇੰਡੋਨੇਸ਼ੀਆ ਵਿਚ ਕਈ ਧਰਮ ਦੇ ਲੋਕ ਆਪਸੀ ਸਦਭਾਵਨਾ ਨਾਲ ਰਹਿੰਦੇ ਹਨ, ਜਿਸ ਵਿਚ ਈਸਾਈ, ਹਿੰਦੂ, ਬੌਧ ਅਤੇ ਹੋਰ ਪਰੰਪਰਾਵਾਂ ਨੂੰ ਮੰਨਣ ਵਾਲੇ ਲੋਕ ਸ਼ਾਮਲ ਹਨ| ਉਥੇ ਹੀ ਪੁਲੀਸ ਨੇ ਇਸ ਬਾਰੇ ਵਿਚ ਲੋਕਾਂ ਨੂੰ ਬਾਕੀ ਧਾਰਮਿਕ ਅਯੋਜਨਾਂ ਦੀ ਇੱਜਤ ਕਰਨ ਦੀ ਅਪੀਲ ਕੀਤੀ ਹੈ| ਨਾਲ ਹੀ ਕਿਹਾ ਹੈ ਕਿ ਉਹ ਅਜਿਹੀ ਕਿਸੇ ਪ੍ਰਕਾਰ ਦੀ ਮੁਹਿੰਮ ਨੂੰ ਨਹੀਂ ਚੱਲਣ ਦੇਵੇਗੀ|
ਇਸਲਾਮਿਕ ਡਿਫੈਂਡਰਸ ਫਰੰਟ ਨੇ ਫਤਵੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ| ਉਨ੍ਹਾਂ ਕਿਹਾ ਹੈ ਕਿ 2016 ਵਿਚ ਇੰਡੋਨੇਸ਼ਿਆਈ ਇਸਲਾਮਿਕ ਕਲੈਰੀਕਲ ਕੌਂਸਲ ਵੱਲੋਂ ਇਸ ਨੂੰ ਜ਼ਾਰੀ ਕੀਤਾ ਗਿਆ ਸੀ| ਉਹ ਇਸ ਨੂੰ ਇਸ ਲਈ ਲਾਗੂ ਕਰਾਉਣਾ ਚਾਹੁੰਦੇ ਹਨ, ਤਾਂ ਕਿ ਕ੍ਰਿਸਮਸ ਤੇ ਕੰਪਨੀਆਂ ਮੁਸਲਿਮ ਕਰਮਚਾਰੀਆਂ ਤੇ ਸਾਂਤਾ ਦੀ ਪੋਸ਼ਾਕ ਪਹਿਣਨ ਦਾ ਦਬਾਅ ਨਾ ਬਣਾ ਸਕਣ| ਇਸਲਾਮਿਕ ਸੰਗਠਨ ਵਿਚ ਜਕਾਰਤਾ ਚੈਪਟਰ ਦੇ ਪ੍ਰਧਾਨ ਨੋਵਲ ਬਕਮੁਕੀਮਨ ਨੇ ਕਿਹਾ ਕਿ ਜੋ ਕੰਪਨੀਆਂ ਇਸ ਚੀਜ਼ ਨੂੰ ਲੈ ਕੇ ਜਿੱਦੀ ਰਵੱਈਆ ਅਪਣਾਉਣਗੀਆਂ, ਉਹ ਲੋਕ ਉਨ੍ਹਾਂ ਦੇ ਉਥੇ ਛਾਪੇ ਮਾਰਨਗੇ| ਉਨ੍ਹਾਂ ਨਾਲ ਉਸ ਦੌਰਾਨ ਪੁਲੀਸ ਵੀ ਹੋਵੇਗੀ|
ਦੂਜੇ ਪਾਸੇ ਨੈਸ਼ਨਲ ਪੁਲੀਸ ਦੇ ਚੀਫ ਟੀਟੋ ਕਾਰਨਾਵੀਅਨ ਨੇ ਇਸ ਬਾਰੇ ਵਿਚ ਦੱਸਿਆ ਕਿ ਦੇਸ਼ ਵਿਚ ਕਿਸੇ ਤਰ੍ਹਾਂ ਦੀ ਛਾਪੇਮਾਰੀ ਮੁਹਿੰਮ ਨਹੀਂ ਚੱਲਣ ਦਿੱਤੀ ਜਾਵੇਗੀ| ਜਨਤਾ ਨੂੰ ਬਾਕੀ ਧਰਮਾਂ ਦੀ ਇੱਜਤ ਕਰਨੀ ਚਾਹੀਦੀ ਹੈ, ਜੋ ਤਿਉਹਾਰ ਮਨਾਉਣ ਜਾ ਰਹੇ ਹਨ|

Leave a Reply

Your email address will not be published. Required fields are marked *