ਮੁਸਲਿਮ ਔਰਤਾਂ ਦੇ ਮਾਣ ਨੂੰ ਕਰਦਾ ਹੈ ਪ੍ਰਭਾਵਿਤ ਤਿੰਨ ਤਲਾਕ: ਸੁਪਰੀਮ ਕੋਰਟ

ਨਵੀਂ ਦਿੱਲੀ, 11 ਅਪ੍ਰੈਲ (ਸ.ਬ.) ਕੇਂਦਰ ਨੇ ਸਰਵਉਚ ਅਦਾਲਤ ਨੂੰ ਕਿਹਾ ਹੈ ਕਿ ਤਿੰਨ ਤਲਾਕ, ਨਿਕਾਹ ਹਲਾਲਾ ਅਤੇ ਬਹੁ ਵਿਆਹ ਮੁਸਲਿਮ ਔਰਤਾਂ ਦੇ ਸਮਾਜਿਕ ਪੱਧਰ ਅਤੇ ਮਾਣ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਸੰਵਿਧਾਨ ਦੇ ਅਧਿਕਾਰਾਂ ਤੋਂ ਵਾਂਝੇ ਕਰਦੇ ਹਨ| ਸੁਪਰੀਮ ਕੋਰਟ ਦੇ ਸਾਹਮਣੇ ਦਾਇਰ ਤਾਜ਼ਾ ਪਟੀਸ਼ਨ ਵਿੱਚ ਸਰਕਾਰ ਨੇ ਆਪਣੇ ਪਿਛਲੇ ਰੁਖ ਨੂੰ ਦੁਹਰਾਇਆ ਹੈ ਅਤੇ ਕਿਹਾ ਹੈ ਕਿ ਇਹ ਪ੍ਰਥਾਵਾਂ ਮੁਸਲਿਮ ਔਰਤਾਂ ਨੂੰ ਉਨ੍ਹਾਂ ਦੇ ਭਾਈਚਾਰੇ ਦੇ ਪੁਰਸ਼ਾਂ ਦੀ ਤੁਲਨਾ ਵਿੱਚ ਅਤੇ ਹੋਰ ਭਾਈਚਾਰੇ ਦੀਆਂ ਔਰਤਾਂ ਦੀ ਤੁਲਨਾ ਵਿੱਚ ਅਸਾਮਾਨ ਅਤੇ ਕਮਜ਼ੋਰ ਬਣਾ ਦਿੰਦੀਆਂ ਹਨ|
ਕੇਂਦਰ ਨੇ ਕਿਹਾ ਕਿ ਚੁਣੌਤੀ ਦੇ ਦਾਇਰੇ ਵਿੱਚ ਆਈਆਂ ਤਿੰਨ ਤਲਾਕ, ਨਿਕਾਹ ਹਲਾਲਾ ਅਤੇ ਬਹੁ ਵਿਆਹ ਵਰਗੀਆਂ ਪ੍ਰਥਾਵਾਂ ਮੁਸਲਿਮ ਔਰਤਾਂ ਦੇ ਸਮਾਜਿਕ ਪੱਧਰ ਅਤੇ ਮਾਣ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਪੁਰਸ਼ਾਂ ਅਤੇ ਦੂਜੇ ਭਾਈਚਾਰੇ ਦੀਆਂ ਔਰਤਾਂ ਅਤੇ ਭਾਰਤ ਤੋਂ ਬਾਹਰ ਵਾਲੀਆਂ ਮੁਸਲਿਮ ਔਰਤਾਂ ਦੀ ਤੁਲਨਾ ਵਿੱਚ ਅਸਾਮਾਨ ਅਤੇ ਕਮਜ਼ੋਰ ਬਣਾ ਦਿੰਦੀਆਂ ਹਨ|   ਕੇਂਦਰ ਨੇ ਕਿਹਾ ਕਿ ਮੌਜੂਦਾ ਪਟੀਸ਼ਨ ਵਿੱਚ ਜਿਨ੍ਹਾਂ ਪ੍ਰਥਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਅਜਿਹੀਆਂ ਕਈ ਤਰਕਹੀਣ ਵਰਗੀਕਰਨ ਹਨ, ਜੋ ਮੁਸਲਿਮ ਔਰਤਾਂ ਨੂੰ ਸੰਵਿਧਾਨ ਵਿੱਚ ਮੁੱਢਲੇ ਅਧਿਕਾਰਾਂ ਦਾ ਲਾਭ ਲੈਣ ਤੋਂ ਵਾਂਝੇ ਕਰਦੇ ਹਨ|

Leave a Reply

Your email address will not be published. Required fields are marked *