ਮੁਸਲਿਮ ਭਾਈਚਾਰੇ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪ੍ਰਦਰਸ਼ਨ

ਐਸ ਏ ਐਸ ਨਗਰ, 4 ਦਸੰਬਰ (ਜਸਵਿੰਦਰ ਸਿੰਘ)ਮੁਸਲਿਮ ਕਿਸਾਨ               ਜਥੇਬੰਦੀ ਜਿਲਾ ਮੁਹਾਲੀ ਵਲੋਂ ਪਿੰਡ ਕੁਭਬੜਾ ਦੀ ਮਸਜਿਦ ਵਿਚ ਨਮਾਜ ਪੜਨ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ| 
ਇਸ ਮੌਕੇ ਡਾ. ਅਬਦੁਲ ਸਤਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਉਪਰ ਜੋ ਖੇਤੀ ਕਾਨੂੰਨ ਥੌਪ ਰਹੀ ਹੈ, ਉਸਦਾ ਪੁਨਰ ਵਿਚਾਰ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਹਰ ਬੰਦਾ ਕਿਸਾਨ ਅਤੇ ਕਿਸਾਨੀ ਨਾਲ ਜੁੜਿਆ ਹੈ, ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸਦਾ ਅਸਰ ਦੇਸ਼ ਦੇ  ਹੋਰਨਾਂ ਲੋਕਾਂ ਤੇ ਵੀ ਪਵੇਗਾ| 
ਇਸ ਮੌਕੇ ਦਿਲਬਰ ਖਾਨ ਕੁੰਬੜਾ, ਬਹਾਦਰ ਮਲਿਕ, ਰਿਹਾਨ ਮਲਿਕ, ਮੁਸਤਫਾ, ਮੁਹੰਮਦ ਮੁਸਤਫਾ, ਕਾਂਗਰਸੀ ਆਗੂ ਰਾਜੇਸ ਲਖੋਤਰਾ, ਕੁਲਵਿੰਦਰ ਸਿੰਘ ਸੰਜੂ  ਅਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਮੌਜੂਦ ਸਨ|

Leave a Reply

Your email address will not be published. Required fields are marked *