ਮੁਸਲਿਮ ਵਿਦਿਆਰਥੀ ਦੀ ਮੌਤ ਨਸਲੀ ਹਿੰਸਾ ਨਹੀਂ ਬਲਕਿ ਰੋਡ ਰੇਜ ਦਾ ਨਤੀਜਾ : ਪੁਲੀਸ

ਵਰਜੀਨੀਆ, 20 ਜੂਨ (ਸ.ਬ.) ਪੁਲੀਸ ਮੁਤਾਬਿਕ ਅਮਰੀਕਾ ਦੇ ਵਰਜੀਨੀਆ ਵਿੱਚ ਇਕ ਮਸਜਿਦ ਦੇ ਨੇੜੇ ਜਿਸ ਮੁਸਲਿਮ ਕੁੜੀ ਦੀ ਮੌਤ ਹੋਈ ਸੀ ਉਹ ਰੋਡ ਰੇਜ ਨਤੀਜਾ ਸੀ ਅਤੇ ਇਸ ਵਿੱਚ ਨਸਲੀ ਹਿੰਸਾ ਦਾ ਕੋਈ ਮਾਮਲਾ ਨਹੀਂ ਬਣਦਾ ਹੈ| ਹਾਲਾਂਕਿ ਪੁਲੀਸ ਨੇ ਹੁਣ ਤੱਕ ਉਸ ਦੀ ਮੌਤ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ ਪਰ ਇਸ ਮਾਮਲੇ ਵਿੱਚ ਇਕ ਨੌਜਵਾਨ ਡਾਰਵਿਲ ਮਾਰਟਿਨੇਜ ਟੋਰੇਸ ਜੋ ਕਿ 22 ਸਾਲ ਦਾ ਹੈ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ ਹੱਤਿਆ ਦਾ ਮਾਮਲਾ ਦਰਜਾ ਕੀਤਾ ਹੈ| ਪੁਲੀਸ ਸੂਤਰਾਂ ਮੁਤਾਬਕ ਕਿ ਜਦੋਂ ਕੁੜੀ ਆਪਣੇ ਦੋਸਤਾਂ ਨਾਲ ਨਮਾਜ ਅਦਾ ਕਰਨ ਮਗਰੋਂ ਮੈਕਡੋਨਾਲਡ ਹੋਟਲ ਤੋਂ ਬਾਹਰ ਆ ਰਹੀ ਸੀ ਉਸ ਸਮੇਂ ਮਾਰਟਿਨੇਜ ਆਪਣੀ ਕਾਰ ਵਿੱਚ ਸੀ| ਉਸ ਦਾ ਕੁੜੀ ਨਾਲ ਝਗੜਾ ਵੀ ਹੋਇਆ ਸੀ|
ਸੂਤਰਾਂ ਮੁਤਾਬਕ ਇਹ ਹਾਦਸਾ ਰੋਡ ਰੋਜ ਦਾ ਨਤੀਜਾ ਲੱਗਦਾ ਹੈ ਅਤੇ ਹੁਣ ਤੱਕ ਕੀਤੀ ਜਾਂਚ ਵਿੱਚ ਨਸਲੀ ਹਿੰਸਾ ਦਾ ਕੋਈ ਪਹਿਲੂ ਉਭਰ ਕੇ ਸਾਹਮਣੇ ਨਹੀਂ ਆਇਆ ਹੈ| ਪੁਲੀਸ ਨੇ ਇਸ ਕੁੜੀ ਦਾ ਨਾਂ ਨਹੀਂ ਦੱਸਿਆ ਪਰ ਇਕ ਅੰਗਰੇਜੀ ਅਖਬਾਰ ਨੇ ਇਸ ਕੁੜੀ ਦਾ ਨਾਂ ਨਾਬਰਾ ਹਸਨੈਨ ਦੱਸਿਆ ਹੈ ਅਤੇ ਉਸ ਵੇਲੇ ਇਸ ਕੁੜੀ ਨੇ ਮੁਸਲਮਾਨਾਂ ਜਿਹੇ ਕੱਪੜੇ ਪਾਏ ਹੋਏ ਸੀ| ਜਿਸ ਕਾਰਨ ਇਹ ਆਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸੇ ਕਾਰਨ ਕੁੜੀ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇਗਾ| ਪੁਲੀਸ ਨੇ ਹਾਦਸੇ ਦੇ ਦੋ ਘੰਟੇ ਮਗਰੋਂ ਹੀ ਮਾਰਟਿਨੇਜ ਨੂੰ ਗ੍ਰਿਫਤਾਰ ਕਰ ਲਿਆ ਸੀ| ਅਦਾਲਤ ਨੇ ਮਾਰਟਿਨੇਡ ਨੂੰ ਜਮਾਨਤ ਨਾ ਮਿਲਣ ਤੱਕ ਜੇਲ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ|

Leave a Reply

Your email address will not be published. Required fields are marked *