ਮੁਹਾਲੀ ਅਥਲੈਟਿਕਸ ਸਮਰ ਕੋਚਿੰਗ ਕੈਂਪ ਸਮਾਪਤ

ਐਸ. ਏ. ਐਸ ਨਗਰ, 21 ਜੂਨ (ਸ.ਬ.) ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਵੱਲੋਂ ਚਲਾਇਆ ਗਿਆ ਅਥਲੈਟਿਕਸ ਸਮਰ ਕੈਂਪ ਸਮਾਪਤ ਹੋ ਗਿਆ| ਇਸ ਕੈਂਪ ਦੌਰਾਨ 10 ਸਾਲ ਤੋਂ ਉਪਰ ਕਰੀਬ 30 ਲੜਕੇ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਕੈਂਪ ਦੇ ਦੌਰਾਨ ਬੱਚਿਆਂ ਨੂੰ ਸਵੇਰ ਅਤੇ ਸ਼ਾਮ ਦੇ ਸ਼ੈਸ਼ਨ ਕਰਵਾਏ ਗਏ ਜਿਸ ਵਿੱਚ ਅਥਲੈਟਿਕਸ ਦੀਆਂ ਵੱਖ ਵੱਖ ਤੋਂ ਡਰਿਲਾਂ ਇਲਾਵਾ ਇੱਕ ਰੋਜ਼ਾ ਮੋਰਨੀ ਹਿੱਲ ਵਿੱਚ ਟਰੈਕਿੰਗ ਵੀ ਕਰਵਾਈ ਗਈ | ਕੈਂਪ ਦੀ ਸਮਾਪਤੀ ਤੇ ਪ੍ਰਧਾਨ ਸ. ਪ੍ਰੀਤਮ ਸਿੰਘ ਅਤੇ ਜਰਨਲ ਸਕੱਤਰ ਸ. ਸਵਰਨ ਸਿੰਘ ਨੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਜੀਵਨ ਵਿੱਚ ਬੱਚਿਆਂ ਸਰੀਰਕ ਤੰਦਰੁਸਤੀ ਦੀ ਮੱਹਤਤਾ ਨੂੰ ਦਸਿਆ| ਕੈਂਪ ਦੌਰਾਨ ਰੋਜਾਨਾ ਰਿਫਰੈਸ਼ਮੈਂਟ ਦੇਣ ਦੇ ਲਈ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ| ਸਮਾਪਤੀ ਤੇ ਆਏ ਮੁੱਖ ਮਹਿਮਾਨ ਸਮਾਜ ਸੇਵੀ ਅਸ਼ਵਨੀ ਕੁਮਾਰ ਸੰਭਾਲਕੀ ਨੇ ਬੱਚਿਆਂ ਨੂੰ ਸਰਟੀਫਿਕੇਟ ਦੇਣ ਦੀ ਰਸਮ ਅਦਾ ਕੀਤੀ ਅਤੇ ਇਸ ਤੋਂ ਇਲਾਵਾ ਬਾਕੀ ਮਹਿਮਾਨ ਸ੍ਰ.ਹਰਪਾਲ ਸਿੰਘ ਚੰਨਾ ਐਮ ਸੀ ਅਤੇ ਸਮਾਜ ਸੇਵੀ ਜਸਪਾਲ ਸਿੰਘ ਦਾ ਵੀ ਐਸੋਸੀਏਸ਼ਨ ਵੱਲੋਂ ਧੰਨਵਾਦ ਕੀਤਾ ਗਿਆ| ਕੈਂਪ ਦੇ ਦੌਰਾਨ ਜੀ-ਜਾਨ ਨਾਲ ਬੱਚਿਆਂ ਨੂੰ ਕੋਚਿੰਗ ਦੇਣ ਦੇ ਲਈ ਡਾ. ਹਰਿੰਦਰਜੀਤ ਸਿੰਘ, ਮਲਕੀਅਤ ਸਿੰਘ, ਸ. ਗੁਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *