ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਚਾਰਜ ਲਿਆ

ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਚਾਰਜ ਲਿਆ
ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਦਾ ਗਰੁੱਪ ਮੁੜ ਹੋਇਆ ਕਾਬਿਜ
ਐਸ ਏ ਐਸ ਨਗਰ, 31 ਜੁਲਾਈ (ਸ.ਬ.) ਮੁਹਾਲੀ ਇੰਡਸਟ੍ਰੀ  ਐਸੋਸੀਏਸ਼ਨ ਦੀ ਸਾਲ 2017 ਅਤੇ 2018 ਲਈ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਸ੍ਰੀ ਗਗਨ ਛਾਬੜਾ ਨੂੰ ਪ੍ਰਧਾਨ, ਸ੍ਰੀ ਆਰ ਪੀ  ਸਿੰਘ ਅਤੇ ਸ੍ਰੀ ਯੋਗੇਸ਼ ਸਾਗਰ ਨੂੰ ਮੀਤ ਪ੍ਰਧਾਨ, ਸ੍ਰ. ਰਾਜੀਵ ਗੁਪਤਾ ਨੂੰ ਜਨਰਲ ਸਕੱਤਰ, ਸ੍ਰੀ ਮੁਕੇਸ਼ ਬਾਂਸਲ ਨੂੰ ਵਿੱਤ ਸਕੱਤਰ, ਸ੍ਰੀ ਵਿਵੇਕ ਕਪੂਰ ਨੂੰ ਜਾਇੰਟ ਵਿੱਤ ਸਕੱਤਰ, ਸ੍ਰੀ ਆਈ ਐਸ ਛਾਬੜਾ, ਸ੍ਰੀ ਜਗਦੀਪ ਸਿੰਘ ਅਤੇ ਸ੍ਰੀ ਕਮਲ ਕੁਮਾਰ ਧੂਪਰ ਨੂੰ ਜਾਇੰਟ ਸਕੱਤਰ ਚੁਣਿਆ ਗਿਆ ਹੈ|
ਪਿਛਲੇ 2 ਸਾਲਾਂ ਤੋਂ ਸੰਸਥਾ ਦੇ ਪ੍ਰਧਾਨ ਚਲੇ ਆ ਰਹੇ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਹੋਈ ਸੰਸਥਾ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਚੋਣ ਦਾ ਇਹ ਅਸਲ ਸਰਵਸੰਮਤੀ ਨਾਲ ਸਿਰੇ ਚੜ੍ਹਿਆ|
ਨਵੀਂ ਟੀਮ ਤੇ ਸ੍ਰੀ ਸੰਜੀਵ ਵਸ਼ਿਸ਼ਟ ਦੀ ਸਪਸ਼ੱਟ ਛਾਪ ਨਜਰ ਆਉਂਦੀ ਹੈ| ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਗਗਨ ਛਾਬੜਾ ਸ੍ਰੀ ਵਸ਼ਿਸ਼ਟ ਨਾਲ ਜਨਰਲ ਸਕੱਤਰ ਸੀ| ਸ੍ਰੀ ਯੋਗੇਸ਼ ਸਾਗਰ ਉਹਨਾਂ ਦੀ ਟੀਮ ਵਿੱਚ ਸੀ. ਮੀਤ ਪ੍ਰਧਾਨ ਰਹੇ ਹਨ| ਸ੍ਰੀ ਮੁਕੇਸ਼ ਬੰਸਲ ਪਿਛਲੀ ਟੀਮ ਵਿੱਚ ਵੀ ਵਿੱਤ ਸਕੱਤਰ ਸਨ| ਇਸ ਵਾਰ ਬਣੇ ਮੀਤ ਪ੍ਰਧਾਨ ਸ੍ਰੀ ਆਰ ਪੀ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਰਾਜੀਵ ਗੁਪਤਾ  ਪਿਛਲੀ ਵਾਰ ਕੋ ਆਪਟਿਡ ਮੈਂਬਰ ਸਨ|
ਇਸ ਮੌਕੇ ਸ੍ਰੀ ਸੰਜੀਵ ਵਸ਼ਿਸ਼ਟ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਜਾਣਕਾਰੀ ਦਿਤੀ ਅਤੇ ਨਵੀਂ ਟੀਮ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿਤਾ| ਇਸ ਮੌਕੇ ਨਵੇਂ ਬਣੇ ਪ੍ਰਧਾਨ ਸ੍ਰੀ ਗਗਨ ਛਾਬੜਾ ਨੇ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿਤੀ| ਉਹਨਾਂ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਸਕਿਲ ਡਿਵੈਲਪਮੈਂਟ ਨੂੰ ਬੜਾਵਾ ਦੇਣਾ ਅਤੇ ਨਵੇਂ ਕਲਸਟਰ ਵਿਕਸਿਤ ਕਰਨਾ ਹੋਵੇਗਾ| ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਸਕਿਲ ਡਿਵੈਲਪਮੈਂਟ  ਵਾਸਤੇ ਸਿਡਬੀਂ ਦੇ ਸਹਿਯੋਗ ਨਾਲ ਵਿਸ਼ੇਸ਼ ਕੋਰਸ ਚਲਾਇਆ ਜਾ ਰਿਹਾ ਹੈ| ਜਿੱਥੇ ਮੁਫਤ ਸਿਖਲਾਈ ਦੀ ਵਿਵਸਥਾ ਹੈ ਅਤੇ ਸਿਖਲਾਈ ਹਾਸਿਲ ਕਰਨ ਵਾਲਿਆਂ ਨੂੰ ਸਥਾਨਕ ਉਦਯੋਗਾਂ ਵਿੱਚ ਨੌਕਰੀ ਵੀ ਦਿਵਾਈ ਜਾਂਦੀ ਹੈ|
ਇਸ ਮੌਕੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਅਨੁਰਾਗ ਅਗਰਵਾਲ, ਸ੍ਰ. ਗੁਰਕਿਰਪਾਲ ਸਿੰਘ ਅਤੇ ਸ੍ਰੀ ਕੇ ਐਸ ਮਾਕਨ ਵੀ ਹਾਜਿਰ ਸਨ|

Leave a Reply

Your email address will not be published. Required fields are marked *