ਮੁਹਾਲੀ ਏਅਰਪੋਰਟ ਤੇ ਥਾਣੇ ਦੀ ਬਿਲਡਿੰਗ ਦਾ ਉਦਘਾਟਨ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਹਵਾਈ ਅੱਡਾ ਮੁਹਾਲੀ ਵਿਖੇ ਥਾਣੇ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਆਈ ਜੀ ਸ੍ਰੀਮਤੀ ਵੀ ਨੀਰਜਾ ਨੇ ਕੀਤਾ| ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਥਾਣੇ ਦੀ ਨਵੀਂ ਇਮਾਰਤ ਵਿੱਚ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਇਸ ਨਾਲ ਪੁਲੀਸ ਦਾ ਕੰਮ ਬਿਹਤਰ ਢੰਗ ਨਾਲ ਹੋਵੇਗਾ|
ਇਸ ਮੌਕੇ ਸ੍ਰੀ ਸੁਨੀਲ ਦੱਤ ਸੀ ਈ ਓ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ, ਸੁਨੀਤ ਸ਼ਰਮਾ ਕਮਾਂਡੈਂਟ ਸੀ ਆਈ ਐਸ ਐਫ, ਡੀ ਐਸ ਪੀ ਸਿਟੀ 2 ਸ੍ਰੀ ਰਮਨਦੀਪ ਸਿੰਘ, ਥਾਣਾ ਹਵਾਈ ਅੱਡਾ ਦੇ ਮੁੱਖ ਅਫਸਰ ਸ੍ਰ ਹਰਸਿਮਰਨ ਸਿੰਘ ਬੱਲ, ਸਾਰੀਆਂ ਏਅਰ ਲਾਈਨਜ ਦੇ ਹੈਡ, ਏਅਰਪੋਰਟ ਅਥਾਰਿਟੀ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *