ਮੁਹਾਲੀ ਕਾਲਜ ਵਿੱਚ ਓਲਡ ਸਟੂਡੈਂਟਸ ਵਲੋਂ ਸਭਿਆਚਾਰਕ ਪ੍ਰੋਗਰਾਮ ਯਾਦਾਂ ਦਾ ਆਯੋਜਨ

ਐਸ ਏ ਐਸ ਨਗਰ, 23 ਜੁਲਾਈ (ਸ.ਬ.) ਸਰਕਾਰੀ ਕਾਲਜ ਮੁਹਾਲੀ ਦੀ ਓਲਡ ਸਟੂਡੈਂਟਸ ਅਸੋਸੀਏਸ਼ਨ ਵੱਲੋਂ ਅੱਜ ਕਾਲਜ ਦੇ ਆਡੀਟੋਰੀਅਮ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ‘ਯਾਦਾਂ’ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ਼ੁਭਪ੍ਰੀਤ ਕੌਰ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ| ਇਸ ਪ੍ਰੋਗਰਾਮ ਦੀ ਖਾਸੀਅਤ ਇਹਹ ਸੀ ਕਿ ਇਸ ਵਿਚ ਕਲਾਕਾਰਾਂ ਵਜੋਂ ਪੇਸ਼ ਹੋਏ ਸਾਰੇ ਹੀ ਇਸ ਕਾਲਜ ਵਿਚ ਪੜ੍ਹੇ ਹੋਏ ਪੁਰਾਣੇ ਵਿਦਿਆਰਥੀ ਸਨ| ਪ੍ਰੋਗਰਾਮ ਦਾ ਆਰੰਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਸ਼ਬਦ ‘ਦੇਹਿ ਸ਼ਿਵਾ ਵਰਿ ਮੋਹਿ ਇਹੈ’ ਨਾਲ ਕੀਤਾ ਗਿਆ ਜਿਸ ਦਾ ਗਾਇਨ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ| ਸ਼ਮ੍ਹਾਂ ਰੋਸ਼ਨ ਕਰਨ ਉਪਰੰਤ ਐਸੋਸੀਏਸ਼ਨ ਦੀ ਪ੍ਰਧਾਨ ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ, ਕਾਲਜ ਦੇ ਅਧਿਆਪਕਾਂ, ਆਏ ਹੋਏ ਪੁਰਾਣੇ ਵਿਦਿਆਰਥੀਆਂ ਅਤੇ ਕਾਲਜ ਦੇ ਵਿਦਿਆਰਥੀਆ ਦਾ ਸੁਆਗਤ ਕੀਤਾ| ਐਸੋਸੀਏਸ਼ਨ ਦੇ ਕਨਵੀਨਰ ਪ੍ਰੋ. ਕੰਵਰ ਰਾਜਿੰਦਰ ਸਿੰਘ ਨੇ ਓ. ਐੱਸ. ਏ. ਦੇ ਬਾਰੇ ਵਿਚ ਮੁੱਢਲੀ ਜਾਣਕਾਰੀ ਦਿੱਤੀ|
ਕਾਲਜ ਦੇ ਹੀ ਪੁਰਾਣੇ ਵਿਦਿਆਰਥੀ ਤੇ ਗਾਇਕ ਸੁਖਜਿੰਦਰ ਸਿੰਘ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ| ਕਾਲਜ ਦੇ ਹੀ ਪੁਰਾਣੇ ਵਿਦਿਆਰਥੀ ਅਤੇ ਓ. ਐੱਸ. ਏ. ਦੇ ਪੈਟਰਨ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਈ ਅਤੇ ਓ. ਐੱਸ. ਏ. ਦੇ ਬਾਰੇ ਵਿਚ ਦੱਸਿਆ| ਇਸ ਤੋਂ ਉਪਰੰਤ ਦਲਜੀਤ ਘੜੂੰਆਂ ਨੇ ਉੱਪਰੋਥਲੀ ਕਈ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ| ਉਸ ਦੇ ਗੀਤਾਂ ਨੇ ਦਰਸ਼ਕਾਂ ਤੋਂ ਭਰਪੂਰ ਦਾਦ ਲਈ| ਅੱਜ ਕੱਲ ਆਪਣਾ ਸਕੂਲ ਚਲਾ ਰਹੇ ਕਾਲਜ ਦੇ ਪੁਰਾਣੇ ਵਿਦਿਆਰਥੀ ਪ੍ਰਦੀਪ ਸ਼ੁਕਲਾ ਨੇ ਗੈਸਟ ਆਈਟਮ ‘ਲਾਟਰੀ’ ਪੇਸ਼ ਕਰਕੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ| ਪ੍ਰਸਿੱਧ ਗਾਇਕ ਤੇ ਇਸੇ ਕਾਲਜ ਦੇ ਵਿਦਿਆਰਥੀ ਰਹੇ ਮਨਿੰਦਰ ਮੰਗਾ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਖੂਬ ਆਨੰਦਿਤ ਕੀਤਾ| ਕਾਲਜ ਦੇ ਪੁਰਾਣੇ ਵਿਦਿਆਰਥੀਆ ਦੀ ਮੰਗ ਤੇ ਪ੍ਰਿੰਸੀਪਲ ਸ਼ੁਭਪ੍ਰੀਤ ਕੌਰ ਨੇ ਇਹ ਐਲਾਨ ਕੀਤਾ ਕਿ ਕਾਲਜ ਦਾ ਮੁੱਢਲਾ ਗੀਤ ਪਹਿਲਾਂ ਦੀ ਤਰਾਂ ਹਰ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਗਾਇਆ ਜਾਂਦਾ ਰਹੇਗਾ| ਅਸਲ ਵਿਚ ਕੁੱਝ ਸਮੇਂ ਤੋਂ ਡਾ. ਆਤਮਜੀਤ ਦਾ ਲਿਖਿਆ ਇਹ ਕਾਲਜ ਗੀਤ ਕਾਲਜ ਵੱਲੋਂ ਗਾਉਣਾ ਬੰਦ ਕਰ ਦਿੱਤਾ ਸੀ| ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਆਪਣੇ ਕਾਲਜ ਨਾਲ ਜੁੜੇ ਰਹਿਣ| ਪ੍ਰੋਗਰਾਮ ਦਾ ਮੰਚ ਸੰਚਾਲਨ ਵਿਪਨ ਗੁਪਤਾ ਨੇ ਭਾਵਪੂਰਤ ਅੰਦਾਜ ਵਿਚ ਕੀਤਾ| ਐਡਵੋਕੇਟ ਰਾਜੇਸ਼ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *