ਮੁਹਾਲੀ ਜਿਲੇ ਦੇ ਥਾਣਾ ਮੁਖੀਆਂ ਦੇ ਤਬਾਦਲੇ

ਐਸ. ਏ ਐਸ. ਨਗਰ, 9 ਨਵੰਬਰ (ਸ.ਬ.) ਐਸ ਐਸ ਪੀ ਮੁਹਾਲੀ ਨੇ ਇਕ ਹੁਕਮ ਜਾਰੀ ਕਰਕੇ ਜਿਲ੍ਹੇ ਦੇ ਵੱਖ ਵੱਖ ਥਾਣਿਆ ਦੇ ਮੁੱਖੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਪਵਨ ਕੁਮਾਰ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਮੁੱਖ ਅਫਸਰ ਥਾਣਾ ਜੀਰਕਪੁਰ ਲਗਾਇਆ ਗਿਆ ਹੈ ਇਸੇ ਤਰ੍ਹਾਂ ਇੰਸ. ਭਗਵੰਤ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਨੂੰ ਮੁੱਖ ਅਫਸਰ ਥਾਣਾ ਬਲੌਂਗੀ, ਇੰਸ. ਮਨਜੀਤ ਸਿੰਘ ਨੂੰ ਮੁੱਖ ਅਫਸਰ ਥਾਣਾ ਬਲੌਂਗੀ ਤੋਂ ਮੁੱਖ ਅਫਸਰ ਥਾਣਾ ਸੋਹਾਣਾ, ਇੰਸ. ਰਾਜਨ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸੋਹਾਣਾ ਨੂੰ ਪੁਲੀਸ ਲਾਈਨ, ਇੰਸ. ਸੁਖਦੇਵ ਸਿੰਘ ਇੰਚਾਰਜ ਭਰਤੀ ਸੈਲ ਡੀ. ਪੀ. ਓ ਨੂੰ ਮੁੱਖ ਅਫਸਰ ਥਾਣਾ ਫੇਜ਼-11 , ਇੰਸ. ਅਮਰਪ੍ਰੀਤ ਸਿੰਘ ਮੁੱਖ ਅਫਸਰ ਫੇਜ਼-11 ਨੂੰ ਪੁਲੀਸ ਲਾਈਨ, ਇੰਸ. ਗੁਰਵਿੰਦਰ ਸਿੰਘ ਇੰਚਾਰਜ ਸਕਿਉਰਟੀ ਬਰਾਂਚ ਡੀ. ਪੀ. ਓ ਨੂੰ ਇੰਚਾਰਜ ਸੈਨਾ ਸ਼ਾਖਾ, ਇੰਸ. ਸਰਬਜੀਤ ਸਿੰਘ ਨੂੰ ਪੁਲੀਸ ਲਾਈਨ ਤੋਂ ਮੁੱਖ ਅਫਸਰ ਹੰਡੇਸਰਾ, ਇੰਸ. ਸਿੰਦਰਪਾਲ ਸਿੰਘ ਮੁੱਖ ਅਫਸਰ ਹੰਡਸੇਰਾ ਨੂੰ ਪੁਲੀਸ ਲਾਈਨ, ਥਾਣੇਦਾਰ ਹਿੰਮਤ ਸਿੰਘ ਨੂੰ ਇੰਚਾਰਜ ਸੈਨਾ ਸ਼ਾਖਾ ਤੋਂ ਇੰਚਾਰਜ ਚੌਕੀ ਇੰਡਸਟਰੀਅਲ              ਏਰੀਆ, ਥਾਣੇਦਾਰ ਸਤਿੰਦਰ ਸਿੰਘ ਇੰਚਾਰਜ ਚੌਕੀ ਮਜਾਤ ਨੂੰ ਇੰਚਾਰਜ ਚੌਕੀ ਬਲਟਾਣਾ ਸਹਾਇਕ ਥਾਣੇਦਾਰ ਨਰਪਿੰਦਰ ਪਾਲ ਸਿੰਘ ਇੰਚਾਰਜ ਚੌਕੀ ਬਲਟਾਣਾ ਨੂੰ  ਸੀ ਆਈ ਏ ਖਰੜ, ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਥਾਣਾ ਸਿਟੀ ਖਰੜ ਨੂੰ ਇੰਚਾਰਜ ਚੌਕੀ ਮਜਾਤ ਨਿਯੁਕਤ ਕੀਤਾ ਹੈ|

Leave a Reply

Your email address will not be published. Required fields are marked *