ਮੁਹਾਲੀ ਡੀ.ਜੇ ਅਤੇ ਸਾਊਂਡ ਭੰਗੜਾ ਗਰੁੱਪ ਐਸੋਸੀਏਸ਼ਨ ਦਾ ਗਠਨ


ਖਰੜ, 10 ਅਕਤੂਬਰ  (ਸ਼ਮਿੰਦਰ ਸਿੰਘ)  ਡੀ.ਜੇ ਭੰਗੜਾ ਗਰੁੱਪਾਂ ਵਲੋਂ  ਡਰੀਮਲੈਂਡ ਪੈਲੇਸ ਖਰੜ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁਹਾਲੀ ਜਿਲੇ ਦੀ ਮੁਹਾਲੀ ਡੀ ਜੇ ਐਂਡ ਸਾਊਂਡ ਭੰਗੜਾ ਐਸੋਸੀਏਸ਼ਨ  ਦਾ ਗਠਨ ਕੀਤਾ ਗਿਆ| ਇਸ ਮੀਟਿੰਗ ਵਿੱਚ ਮੁਹਾਲੀ ਜਿਲ੍ਹੇ ਦੇ ਡੀ ਜੇ ਸਾਊਂਡ ਅਤੇ ਭੰਗੜਾ ਗਰੁੱਪਾਂ ਦੇ ਮਾਲਕਾਂ ਵਲੋਂ ਸ਼ਮੂਲੀਅਤ ਕੀਤੀ ਗਈ| ਮੀਟਿੰਗ ਵਿੱਚ ਸਰਬਸੰਮਤੀ ਨਾਲ ਕਿੰਗਸ ਈਵੈਂਟ ਡੀ ਜੇ ਅਤੇ ਭੰਗੜਾ ਅਕੈਡਮੀ ਦੇ ਐਮ.ਡੀ ਅਮ੍ਰਿਤ ਜੌਲੀ ਨੂੰ ਪ੍ਰਧਾਨ ਚੁਣਿਆ ਗਿਆ|
ਇਸ ਮੌਕੇ ਨਵਨਿਯੁਕਤ ਪ੍ਰਧਾਨ ਅਮ੍ਰਿਤ ਜੌਲੀ ਨੇ ਸੰਬੋਧਨ ਕਿਹਾ ਕਿ ਜਿਲੇ ਵਿੱਚ ਪਿੰਡਾਂ ਜਾਂ ਕਸਬਿਆਂ ਵਿੱਚ ਛੋਟੇ ਪੱਧਰ ਤੇ ਡੀ.ਜੇ ਗਰੁੱਪਾਂ ਨੂੰ ਕੰਮ ਵਿੱਚ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਆਉੰਦੀ ਹੈ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦੇ ਨੇ| ਉਹਨਾਂ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਦੇ ਸਮੇਂ ਜਦੋਂ ਸਰਕਾਰ ਵਲੋਂ ਲਾਕਡਾਊਨ ਕੀਤਾ ਗਿਆ ਤਾਂ ਸਭ ਤੋਂ ਵੱਧ ਨੁਕਸਾਨ ਇਸ ਕਿੱਤੇ ਨਾਲ ਸਬੰਧਿਤ ਲੋਕਾਂ ਨੂੰ ਝੱਲਣਾ ਪਿਆ| ਜੇਕਰ ਉਸ ਸਮੇਂ ਇਹੋ ਜਿਹੀ ਸੰਸਥਾ ਹੋਂਦ ਵਿੱਚ ਹੁੰਦੀ ਤਾਂ ਅਸੀਂ ਅੱਗੇ ਵੱਧ ਕੇ ਇੱਕ ਦੂਜੇ ਦੀ ਮਦਦ ਕਰ ਸਕਦੇ ਸੀ| 
ਇਸ ਮੌਕੇ ਚੇਅਰਮੈਨ ਲਵੀ ਨੰਬਰ 1 ਡੀ ਜੇ ਗਰੁੱਪ, ਸਰਪ੍ਰਸਤ ਬਾਈ ਦਰਸ਼ੀ, ਮੀਤ ਪ੍ਰਧਾਨ ਮਨੀ ਸਿੰਘ, ਮਿੰਟੂ ਦਰਦੀ ਅਤੇ ਪ੍ਰੀਤ ਡੀ ਜੇ, ਜਰਨਲ ਸਕੱਤਰ ਵਿੱਕੀ  ਮੁਹੱਬਤ ਡੀ ਜੇ, ਆਰਗੇਨਾਈਜਰ ਸੈਕਟਰੀ ਵਿਲੀਅਮ ਡੀ ਜੇ ਗਰੁੱਪ, ਕੈਸ਼ੀਅਰ ਨਰੇਸ਼ ਸ਼ਰਮਾਂ, ਸਪੋਕਸਮੈਨ ਰਾਮਾ ਸੈਣੀ, ਲੀਗਲ ਐਡਵਾਈਜਰ ਜੁਗਨੀ ਐਨਟਰਟੇਨਮੈਂਟ ਗਰੁੱਪ ਨੂੰ ਨਿਯੁਕਤ ਕੀਤਾ ਗਿਆ|

Leave a Reply

Your email address will not be published. Required fields are marked *