ਮੁਹਾਲੀ ਤੋਂ ਚੱਪੜਚਿੜੀ ਸੜਕ ਦੀ ਹਾਲਤ ਸੁਧਾਰਨ ਦੀ ਮੰਗ

ਐਸ. ਏ. ਐਸ ਨਗਰ, 30 ਦਸੰਬਰ (ਸ.ਬ.) ਸਾਬਕਾ ਸਿਉਂਸਪਲ ਕੌਂਸਲਰ ਡਾ. ਪਵਨ ਜੈਨ ਨੇ ਮੁਹਾਲੀ ਦੇ ਡੀ. ਸੀ ਨੂੰ ਪੱਤਰ ਲਿਖ ਕੇ ਕੀਤੀ ਹੈ ਕਿ ਮੁਹਾਲੀ-ਚੱਪੜਚਿੜੀ ਸੜਕ ਦੀ ਹਾਲਤ ਸੁਧਾਰੀ ਜਾਵੇ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਮੁਹਾਲੀ-ਚੱਪੜਚਿੜੀ ਸੜਕ ਦਾ ਬੁਰਾ ਹਾਲ ਹੈ, ਥਾਂ-ਥਾਂ ਟੋਏ ਪਏ ਹੋਏ ਹਨ, ਕਈ ਥਾਵਾਂ ਤੇ ਪਾਣੀ ਵੀ ਰਿਸ ਰਿਹਾ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਮੁਹਾਲੀ ਚੱਪੜਚਿੜੀ ਸੜਕ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *