ਮੁਹਾਲੀ ਤੋਂ ਪਟਿਆਲਾ ਜਾਣ ਵਾਲੀਆਂ ਬੱਸਾਂ ਕੁੰਭੜਾ ਚੌਂਕ ਰਾਹੀਂ ਭੇਜਣ ਦੀ ਮੰਗ

ਐਸ. ਏ. ਐਸ. ਨਗਰ,10 ਫਰਵਰੀ (ਸ.ਬ.) ਮੁਹਾਲੀ ਸ਼ਹਿਰ ਦੇ ਮੋਹਤਬਰ ਆਗੂਆਂ ਦੇ ਇਕ ਵਫਦ ਨੇ ਇੰਜ: ਕਰਨੈਲ ਸਿੰਘ ਦੀ ਅਗਵਾਈ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਕਿ ਮੁਹਾਲੀ ਦੇ ਨਵੇਂ ਬੱਸ ਅੱਡੇ ਫੇਜ਼-6 ਤੋਂ ਰੋਜਾਨਾ ਪਟਿਆਲਾ ਜਾਣ ਵਾਲੀਆਂ ਬੱਸਾਂ ਨੂੰ ਵਾਇਆ ਕੁੰਭੜਾ ਚੌਂਕ ਭੇਜਿਆ               ਜਾਵੇ|
ਇਸ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜਦੋਂ ਤੋਂ ਮੁਹਾਲੀ ਦਾ ਨਵਾਂ ਬੱਸ ਅੱਡਾ ਫੇਜ਼-6 ਵਿਚ ਬਣਿਆ ਹੈ ਉਦੋਂ ਤੋਂ ਹੀ ਫੇਜ਼-7, 8, 9, 10,11 ਦੇ ਵਸਨੀਕਾਂ ਨੂੰ ਨਵੇਂ ਬੱਸ ਸਟੈਂਡ ਜਾਣ ਲਈ ਕਾਫੀ                 ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੁਹਾਲੀ ਤੋਂ ਪਟਿਆਲਾ ਜਾਣ ਵਾਲੀਆਂ ਬੱਸਾਂ ਨਵੇਂ ਬੱਸ ਸਟੈਂਡ ਤੋਂ  ਫਾਇਰ ਬ੍ਰਿਗੇਡ ਦਫਤਰ ਅਤੇ ਫੇਜ਼-1 ਦੇ ਪੁਲੀਸ ਸਟੇਸ਼ਨ ਦੇ ਸਾਹਮਣੇ ਤੋਂ ਗੁਜਰਦੀਆਂ ਹੋਈਆਂ ਗੋਦਰੇਜ ਚੌਂਕ ਪਹੁੰਚ ਕੇ ਲਖਨੌਰ ਨੂੰ ਜਾਂਦੀਆਂ ਹਨ, ਜਿਸ ਕਾਰਨ ਕੁੰਭੜਾ ਚੌਂਕ, ਫੇਜ਼ 7, 8,9,10, 11 ਦੇ ਵਸਨੀਕ ਇਹਨਾਂ ਬੱਸਾਂ ਵਿੱਚ ਸਫਰ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ|
ਵਫਦ ਨੇ ਮੰਗ ਕੀਤੀ ਕਿ ਇਹ ਮੁਹਾਲੀ ਤੋਂ ਪਟਿਆਲਾ ਰੂਟ ਉੱਪਰ ਜਾਣ ਵਾਲੀਆਂ ਸਾਰੀਆਂ ਬੱਸਾਂ ਵਾਇਆ ਕੁੰਭੜਾ ਚੌਂਕ ਸੋਹਾਣਾ ਰਾਹੀਂ ਲਾਂਡਰਾ ਭੇਜੀਆਂ ਜਾਣ|
ਇਸ  ਸੰਬੰਧੀ ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਿਉਂਸਪਲ ਕੌਂਸਲਰ ਸਤਬੀਰ ਸਿੰਘ ਧਨੋਆ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਇਹ ਬਿਲਕੁਲ ਜਾਇਜ਼ ਮੰਗ ਹੈ, ਪ੍ਰਸ਼ਾਸ਼ਨ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ ਮੁਹਾਲੀ ਤੋਂ ਪਟਿਆਲਾ ਜਾਣ ਵਾਲੀਆਂ ਬੱਸਾਂ ਵਾਇਆ ਕੁੰਭੜਾ ਚੌਂਕ ਭੇਜਣੀਆਂ ਚਾਹੀਦੀਆਂ ਹਨ, ਉਹਨਾਂ ਕਿਹਾ  ਕਿ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਹ ਪੀ ਆਰ ਟੀ ਸੀ ਦੇ ਐਮ  ਡੀ ਨੂੰ               ਮਿਲਣਗੇ| ਇਸ ਮੌਕੇ ਸੰਦੀਪ ਸਿੰਘ, ਬਲਜੀਤ ਸਿੰਘ, ਦਵਿੰਦਰ ਕੁਮਾਰ, ਸੋਨੂੰ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *